ਓਡੀਸ਼ਾ ’ਚ ਬਣ ਰਿਹੈ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ, ਦਰਸ਼ਕਾਂ ਲਈ ਹੋਵੇਗੀ ਇਹ ਖ਼ਾਸ ਸਹੂਲਤ

08/19/2021 12:52:44 PM

ਰਾਊਰਕੇਲਾ/ਓਡੀਸ਼ਾ: ਓਡੀਸ਼ਾ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਸੂਬੇ ਦੇ ਰਾਊਰਕੇਲਾ ਜ਼ਿਲ੍ਹੇ ਵਿਚ ਨਿਰਮਾਣ ਅਧੀਨ ਦੇਸ਼ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ ਅਗਲੇ ਸਾਲ ਜੁਲਾਈ ਤੱਕ ਬਣ ਕੇ ਤਿਆਰ ਹੋ ਜਾਏਗਾ। ਰਾਊਰਕੇਲ ਵਿਚ 20,000 ਲੋਕਾਂ ਦੀ ਸਮਰਥਾ ਵਾਲਾ ਬਿਰਸਾ ਮੁੰਡਾ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਪੁਰਸ਼ ਹਾਕੀ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਕਰੇਗਾ। 

ਇਹ ਵੀ ਪੜ੍ਹੋ: ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਭਾਰਤੀ ਹਾਕੀ ਟੀਮਾਂ ਲਈ ਓਡੀਸ਼ਾ ਸਰਕਾਰ ਦੇ ਪ੍ਰਾਯੋਜਨ ਨੂੰ ਹੋਰ 10 ਸਾਲ ਲਈ ਵਧਾਉਣ ਦੇ ਐਲਾਨ ਦੇ ਇਕ ਦਿਨ ਬਾਅਦ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸਟੇਡੀਅਮ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸੀਨੀਅਰ ਅਧਿਕਾਰੀਆਂ ਨੂੰ ਰਾਊਰਕੇਲਾ ਭੇਜਿਆ। ਮੁੱਖ ਸਕੱਤਰ ਐਸ.ਸੀ. ਮਹਾਪਾਤਰ ਨੇ ਕੰਮ ਦੀ ਸਮੀਖਿਆ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ, ‘ਬਿਰਸਾ ਮੁੰਡਾ ਹਾਕੀ ਸਟੇਡੀਅਮ ਦਾ ਨਿਰਮਾਣ ਕੰਮ ਜੂਨ-ਜੁਲਾਈ 2022 ਤੱਕ ਪੂਰਾ ਕਰ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਰਾਊਰਕੇਲਾ ਵਿਚ ਬੀਜੂ ਪਟਨਾਇਕ ਇੰਡੋਰ ਸਟੇਡੀਅਮ ਨੂੰ ਜਲਦ ਹੀ ਚਾਲੂ ਕਰ ਦਿੱਤਾ ਜਾਏਗਾ।

ਆਉਣ ਵਾਲੇ ਸਮੇਂ ਵਿਚ, ਇਹ ਸਟੇਡੀਅਮ ਇੰਨਾ ਖੂਬਸੂਰਤ ਦਿਖਾਈ ਦੇਵੇਗਾ ਕਿ ਤੁਸੀਂ ਇਸ ਦੀ ਪ੍ਰਸ਼ੰਸਾ ਕੀਤੇ ਬਗੈਰ ਨਹੀਂ ਰਹਿ ਸਕੋਗੇ। ਇਹ ਸਟੇਡੀਅਮ ਬੀਜੂ ਪਟਨਾਇਕ ਯੂਨੀਵਰਸਿਟੀ ਆਫ਼ ਟੈਕਨਾਲੌਜੀ ਦੇ ਕੈਂਪਸ ਵਿਚ ਹੈ। ਇਸਦੇ ਨਾਲ, ਇਹ ਰਾਊਰਕੇਲਾ ਦੀ ਹਵਾਈ ਪੱਟੀ ਦੇ ਨੇੜੇ ਵੀ ਹੈ। ਇਸ ਸਟੇਡੀਅਮ ਵਿਚ 20 ਹਜ਼ਾਰ ਤੋਂ ਵੱਧ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਇਹ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ ਹੋਵੇਗਾ। ਹਰ ਸੀਟ ਦਾ ਡਿਜ਼ਾਈਨ ਅਜਿਹਾ ਹੈ ਕਿ ਦਰਸ਼ਕ ਦੁਨੀਆ ਦੇ ਕਿਸੇ ਵੀ ਹੋਰ ਸਟੇਡੀਅਮ ਦੇ ਮੁਕਾਬਲੇ ਪਿੱਚ ਦੇ ਨੇੜੇ ਹੋਣਗੇ। ਯਾਨੀ ਮੈਚ ਦੇਖਣ ਦਾ ਰੋਮਾਂਚ ਕਿਸੇ ਵੀ ਸਟੇਡੀਅਮ ਤੋਂ ਜ਼ਿਆਦਾ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


 

cherry

This news is Content Editor cherry