ਭਾਰਤ ਦੇ ਮਹਾਨ ਫੁੱਟਬਾਲਰ ਗੋਸਵਾਮੀ ਦਾ 82 ਸਾਲ ਦੀ ਉਮਰ 'ਚ ਦਿਹਾਂਤ

04/30/2020 7:01:48 PM

ਸਪੋਰਟਸ ਡੈਸਕ : ਭਾਰਤ ਦੇ ਮਹਾਨ ਸਾਬਕਾ ਫੁੱਟਬਾਲਰ ਚੁੰਨੀ ਗੋਸਵਾਮੀ ਦਾ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 82 ਸਾਲਾਂ ਦੇ ਸੀ। ਉਨ੍ਹਾਂ ਕੋਲਕਾਤਾ ਦੇ ਇਕ ਹਸਪਤਾਲ ਵਿਚ ਆਖਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਅਤੇ ਬੇਟਾ ਹੈ। ਦੱਸ ਦਈਏ ਕਿ ਗੋਸਵਾਮੀ 1962 ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਟੀਮ ਦੇ ਕਪਤਾਨ ਸੀ ਅਤੇ ਬੰਗਾਲ ਦੇ ਲਈ ਫਰਸਟ ਕਲਾਸ ਕ੍ਰਿਕਟ ਵੀ ਖੇਡੇ ਸੀ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਹਸਪਤਾਲ ਵਿਚ ਕਰੀਬ 5 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਉਹ ਸ਼ੂਗਰ, ਪ੍ਰੋਸਟੇਟ ਅਤੇ ਦਿਮਗੀ ਬਿਮਾਰੀਆਂ ਸਬੰਧੀ ਜੂਝ ਰਹੇ ਸੀ। ਗੋਸਵਾਮੀ ਨੇ ਭਾਰਤ ਦੇ ਲਈ ਬਤੌਰ ਫੁੱਟਬਾਲਰ 1956 ਤੋਂ 1964 ਵਿਚਾਲੇ 50 ਮੈਚ ਖੇਡੇ। ਉੱਥੇ ਹੀ ਕ੍ਰਿਕਟਰ ਦੇ ਤੌਰ 'ਤੇ ਉਨ੍ਹਾਂ ਨੇ 1962 ਅਤੇ 1973 ਵਿਚਾਲੇ 46 ਫਰਸਟ ਕਲਾਸ ਮੈਚਾਂ ਵਿਚ ਬੰਗਾਲ ਦੀ ਅਗਵਾਈ ਕੀਤੀ।

Ranjit

This news is Content Editor Ranjit