ਭਾਰਤ ਦੀ ਬੈਡਮਿੰਟਨ ਡਬਲ ਟੀਮ ਨੇ ਜਿੱਤਿਆ ਸੋਨ ਤਗਮਾ

04/09/2018 5:39:04 PM

ਨਵੀਂ ਦਿੱਲੀ (ਬਿਊਰੋ)— ਰਾਸ਼ਟਰਮੰਡਲ ਖੇਡਾਂ ਦੇ ਪੰਜਵੇਂ ਦਿਨ ਭਾਰਤ ਲਈ ਬੈਡਮਿੰਟਨ ਸਟਾਰ ਚੰਗੀ ਖਬਰ ਲੈ ਕੇ ਆਏ ਹਨ। ਇਸ ਦੀ ਪਹਿਲ ਕੀਤੀ ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ਼੍ਰੀਕਾਂਤ ਨੇ। ਦੋਵਾਂ ਨੇ ਦੋ ਵਾਰ ਦੀ ਚੈਂਪੀਅਨ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਡਬਲ ਟੀਮ ਬੈਡਮਿੰਟਨ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ ਹੈ। ਵਿਸ਼ਵ ਦੀ ਨੰਬਰ ਇਕ ਖਿਡਾਰਨ ਸਾਇਨਾ ਨੇ ਮਲੇਸ਼ੀਆ ਦੀ ਸੋਨੀਆ ਚਿਆਹ ਨੂੰ 21-11, 19-21, 21-9 ਨਾਲ ਹਰਾ ਕੇ ਸੋਨ ਤਗਮਾ ਭਾਰਤ ਦੀ ਝੋਲੀ 'ਚ ਪਾ ਦਿੱਤਾ ਹੈ।

ਦੱਸ ਦਈਏ ਕਿ ਸਾਇਨਾ ਨੇ ਪਹਿਲੇ ਸੈਟ 'ਚ ਇਕ ਸਮੇਂ 9-11 ਨਾਲ ਪਿੱਛੇ ਸੀ। ਇਸ ਦੇ ਬਾਅਦ ਉਸ ਨੇ ਗਜਬ ਦਾ ਪ੍ਰਦਰਸ਼ਨ ਕਰਦੇ ਹੋਏ 21-11 ਨਾਲ ਪਹਿਲਾ ਸੈਟ ਜਿੱਤ ਲਿਆ।