ਭਾਰਤ ਦੇ ਅਰਜੁਨ ਐਰਿਗਾਸੀ ਅਤੇ ਵੈਸ਼ਾਲੀ ਆਰ ਨੇ ਜਿੱਤੇ ਟਾਟਾ ਸਟੀਲ ਬਲਿਟਜ਼ ਸ਼ਤਰੰਜ ਖਿਤਾਬ

12/05/2022 1:01:22 PM

ਕੋਲਕਾਤਾ (ਨਿਕਲੇਸ਼ ਜੈਨ) : ਟਾਟਾ ਸਟੀਲ ਸੁਪਰ ਗ੍ਰੈਂਡ ਮਾਸਟਰ ਬਲਿਟਜ਼ ਸ਼ਤਰੰਜ ਟੂਰਨਾਮੈਂਟ 'ਚ ਭਾਰਤ ਦੇ ਅਰਜੁਨ ਐਰਿਗਾਸੀ ਨੇ ਇਕ ਦੌਰ ਪਹਿਲਾਂ ਹੀ ਬਲਿਟਜ਼ ਵਰਗ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਅਰਜੁਨ ਨੇ ਕੱਲ੍ਹ 6.5 ਅੰਕ ਤੋਂ ਅੱਗੇ ਵਧਦੇ ਹੋਏ ਅਤੇ ਅੱਜ ਆਪਣੇ ਸਕੋਰ ਵਿੱਚ 6 ਹੋਰ ਜੋੜ ਕੇ ਕੁੱਲ 12.5 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ।

ਅਰਜੁਨ ਨੂੰ ਸਭ ਤੋਂ ਵੱਡੀ ਜਿੱਤ ਵਿਸ਼ਵ ਦੇ ਨੰਬਰ ਇੱਕ ਬਲਿਟਜ਼ ਖਿਡਾਰੀ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਦੇ ਖ਼ਿਲਾਫ਼ 17ਵੇਂ ਦੌਰ ਵਿੱਚ ਮਿਲੀ। ਨਾਕਾਮੁਰਾ 11.5 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ, ਜਦਕਿ ਅਜ਼ਰਬੈਜਾਨ ਦਾ ਸ਼ਖਰੀਯਾਰ ਮਾਮੇਦਯਾਰੋਵ 9.5 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ। ਈਰਾਨ ਦਾ ਪਰਹਮ ਮਗਸੁਦਲੂ 9 ਅੰਕਾਂ ਨਾਲ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਚੌਥੇ ਸਥਾਨ 'ਤੇ ਰਿਹਾ। 

ਇਹ ਵੀ ਪੜ੍ਹੋ : ਪੰਜਵੇਂ ਹਾਕੀ ਟੈਸਟ 'ਚ ਆਸਟ੍ਰੇਲੀਆ ਤੋਂ 4-5 ਨਾਲ ਹਾਰਿਆ ਭਾਰਤ, ਸੀਰੀਜ਼ 1-4 ਨਾਲ ਗੁਆਈ

ਭਾਰਤ ਦਾ ਵਿਦਿਤ ਗੁਜਰਾਤੀ ਪੰਜਵੇਂ ਸਥਾਨ 'ਤੇ ਰਿਹਾ। ਮਹਿਲਾ ਵਰਗ ਵਿੱਚ, ਭਾਰਤ ਦੀ ਆਰ ਵੈਸ਼ਾਲੀ ਨੇ ਦੂਜੇ ਦਿਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਾਰਿਆਂ ਨੂੰ ਪਛਾੜਦੇ ਹੋਏ 13.5 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ। 

ਇਸ ਦੌਰਾਨ ਉਸ ਨੇ ਚਾਰ ਸਾਬਕਾ ਮਹਿਲਾ ਚੈਂਪੀਅਨਾਂ ਨੂੰ ਪਛਾੜਦੇ ਹੋਏ ਖ਼ਿਤਾਬ ਹਾਸਲ ਕੀਤਾ। ਯੂਕਰੇਨ ਦੀ ਮਾਰੀਆ ਮੁਜਯਚੂਕ 12 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ ਜਦਕਿ ਭਾਰਤ ਦੀ ਹਰਿਕਾ ਦ੍ਰੋਣਾਵਲੀ 11 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ। ਯੂਕਰੇਨ ਦੀ ਅੰਨਾ ਮੁਜਯਚੂਕ 10.5 ਅੰਕਾਂ ਨਾਲ ਚੌਥੇ ਜਦਕਿ ਕੋਨੇਰੂ ਹੰਪੀ 9.5 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਰਹੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh