ਪਾਕਿ ਨੂੰ ਹਰਾ ਫਾਈਨਲ ''ਚ ਪਹੁੰਚਿਆ ਸੀ ਭਾਰਤ ਪਰ ਨਹੀਂ ਜਿੱਤ ਸਕਿਆ ਸੋਨ ਤਮਗਾ

08/11/2019 9:38:20 PM

ਨਵੀਂ ਦਿੱਲੀ— ਭਾਰਤੀ ਨੌਜਵਾਨ ਵਾਲੀਬਾਲ ਟੀਮ ਨੂੰ ਮਿਆਂਮਾਰ 'ਚ ਏਸ਼ੀਆਈ ਅੰਡਰ-23 ਵਾਲੀਬਾਲ ਚੈਂਪੀਅਨਸ਼ਿਪ 'ਚ ਐਤਵਾਰ ਨੂੰ ਚਾਂਦੀ ਤਮਗਾ ਮਿਲਿਆ। ਭਾਰਤੀ ਟੀਮ ਨੇ ਪਹਿਲੀ ਵਾਰ ਫਾਈਨਲ 'ਚ ਜਗ੍ਹਾ ਬਣਾ ਕੇ ਇਤਿਹਾਸ ਬਣਾਇਆ ਸੀ ਤੇ ਫਾਈਨਲ 'ਚ ਪਹੁੰਚਣ ਦੇ ਨਾਲ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਦੇ ਲਈ ਕੁਆਲੀਫਾਈ ਕੀਤਾ ਸੀ ਪਰ ਫਾਈਨਲ 'ਚ ਚੀਨੀ ਤਾਈਪੇ ਨੇ 25-21, 25-20, 19-25, 25-23 ਨਾਲ ਹਰਾ ਕੇ ਖਿਤਾਬ ਜਿੱਤ ਲਿਆ। 
ਭਾਰਤੀ ਕੋਚ ਪ੍ਰੀਤਮ ਸਿੰਘ ਚੌਹਾਨ ਨੇ ਕਿਹਾ ਕਿ ਅੱਜ ਸਾਡਾ ਦਿਨ ਨਹੀਂ ਸੀ ਪਰ ਮੈਨੂੰ ਆਪਣੇ ਖਿਡਾਰੀਆਂ 'ਤੇ ਪੂਰਾ ਮਾਣ ਹੈ ਜਿਨ੍ਹਾਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਸੀਂ ਸੋਨਾ ਤਮਗਾ ਨਹੀਂ ਜਿੱਤ ਸਕੇ ਪਰ ਸਾਡੇ ਲਈ ਇਹ ਚਾਂਦੀ ਤਮਗਾ ਵੀ ਖਾਸ ਹੈ। ਭਾਰਤੀ ਟੀਮ 13 ਅਗਸਤ ਨੂੰ ਆਪਣੇ ਦੇਸ਼ ਆਵੇਗੀ।