ਏਸ਼ੀਆ ਕੱਪ ਹਾਕੀ 'ਚ ਭਾਰਤ-ਪਾਕਿ ਦਾ ਮਹਾਮੁਕਾਬਲਾ ਅੱਜ, ਖ਼ਿਤਾਬ ਬਚਾਉਣ ਉਤਰੇਗੀ ਟੀਮ ਇੰਡੀਆ

05/23/2022 1:16:11 PM

ਸਪੋਰਟਸ ਡੈਸਕ- ਸਾਬਕਾ ਚੈਂਪੀਅਨ ਭਾਰਤੀ ਪੁਰਸ਼ ਹਾਕੀ ਟੀਮ ਏਸ਼ੀਆ ਕੱਪ 'ਚ ਸੋਮਵਾਰ ਨੂੰ ਆਪਣੀ ਪੁਰਾਣੀ ਵਿਰੋਧੀ ਪਾਕਿਸਤਾਨ ਨਾਲ ਮੁਕਾਬਲੇ ਲਈ ਤਿਆਰ ਹੈ। ਇਸ ਟੂਰਨਾਮੈਂਟ 'ਚ ਭਾਰਤੀ ਟੀਮ ਤਜਰਬੇਕਾਰ ਬਰਿੰਦਰ ਲਾਕੜਾ ਦੀ ਅਗਵਾਈ 'ਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਉਤਰੇਗੀ। ਦੂਜੇ ਪਾਸੇ ਪਾਕਿਸਤਾਨ ਨੇ ਟੂਰਨਾਮੈਂਟ 'ਚ ਕੁਝ ਨਵੇਂ ਚਿਹਰਿਆਂ ਨੂੰ ਉਤਾਰਿਆ ਹੈ।

ਇਹ ਵੀ ਪੜ੍ਹੋ : ਖਰੜ ਦੇ ਰਹਿਣ ਵਾਲੇ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਭਾਰਤੀ ਕ੍ਰਿਕਟ ਟੀਮ ’ਚ ਚੋਣ, ਪਰਿਵਾਰ ’ਚ ਖੁਸ਼ੀ ਦਾ ਮਾਹੌਲ

ਭਾਰਤ ਲਈ ਏਸ਼ੀਆ ਕੱਪ ਰੁਝੇਵੇਂ ਭਰੇ ਸੈਸ਼ਨ ਤੋਂ ਪਹਿਲਾਂ ਆਪਣੀ ਬੈਂਚ ਸਟ੍ਰੈਂਥ (ਰਾਸ਼ਟਰ ਮੰਡਲ ਖੇਡ ਤੇ ਐੱਫ. ਆਈ. ਐੱਚ ਵਿਸ਼ਵ ਕੱਪ) ਨੂੰ ਆਜ਼ਮਾਉਣ ਦਾ ਮੰਚ ਵੀ ਪ੍ਰਦਾਨ ਕਰੇਗਾ ਜਿਸ 'ਚ ਟੋਕੀਓ ਓਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਟੀਮ ਨੇ ਮੇਜ਼ਬਾਨ ਦੇਸ਼ ਦੇ ਤੌਰ 'ਤੇ ਪਹਿਲਾਂ ਹੀ ਕੁਆਲੀਫਾਈ ਕਰ ਲਿਆ ਹੈ। ਭਾਰਤ ਤੇ ਪਾਕਿਸਤਾਨ ਦੋਵੇਂ ਹੀ ਟੀਮਾਂ ਨੇ ਤਿੰਨ-ਤਿੰਨ ਵਾਰ ਏਸ਼ੀਆ ਕੱਪ ਆਪਣੇ ਨਾਂ ਕੀਤਾ ਹੈ। 

ਇਹ ਵੀ ਪੜ੍ਹੋ : ਕਪਿਲ ਦੇਵ ਨੇ ਸਿਆਸੀ ਪਾਰਟੀ 'ਚ ਸ਼ਾਮਲ ਹੋਣ ਸਬੰਧੀ ਖ਼ਬਰਾਂ ਦਾ ਕੀਤਾ ਖੰਡਨ, ਕਹੀ ਇਹ ਗੱਲ

ਭਾਰਤ ਨੇ ਪਿਛਲਾ ਸੀਜ਼ਨ 2017 'ਚ ਜਿੱਤਿਆ ਸੀ ਤੇ ਢਾਕਾ 'ਚ ਹੋਏ ਫਾਈਨਲ 'ਚ ਉਸ ਨੇ ਮਲੇਸ਼ੀਆ ਨੂੰ ਹਰਾਇਆ ਸੀ। ਭਾਰਤ ਦੀ 20 ਮੈਂਬਰੀ ਟੀਮ ਨੂੰ ਸਾਬਕਾ ਕਪਤਾਨ ਸਰਦਾਰ ਸਿੰਘ ਕੋਚਿੰਗ ਦੇ ਰਹੇ ਹਨ। ਟੀਮ ਦੀ ਅਗਵਾਈ ਰੁਪਿੰਦਰ ਪਾਲ ਸਿੰਘ ਕਰ ਰਹੇ ਸਨ, ਪਰ ਅਭਿਆਸ ਸੈਸ਼ਨ 'ਚ ਕਲਾਈ 'ਚ ਸੱਟ ਕਾਰਨ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਏ। ਉਨ੍ਹਾਂ ਦੀ ਜਗ੍ਹਾ ਕਪਤਾਨ ਲਾਕੜਾ ਨੂੰ ਤੇ ਉਪਕਪਤਾਨ ਐੱਸ. ਵੀ. ਸੁਨੀਲ ਨੂੰ ਬਣਾਇਆ ਗਿਆ ਹੈ। ਟੀਮ 'ਚ 10 ਖਿਡਾਰੀ ਅਜਿਹੇ ਹਨ, ਜੋ ਸੀਨੀਅਰ ਭਾਰਤੀ ਟੀਮ 'ਚ ਡੈਬਿਊ ਕਰਨਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh