ਭਾਰਤ-ਪਾਕਿ ਮੈਚ ਦਾ ਕ੍ਰੇਜ਼ : ਹੱਥੋ-ਹੱਥ ਵਿਕੀਆਂ ਟਿਕਟਾਂ, ਹੋਟਲ ਹੋਣ ਲੱਗੇ ਫੁੱਲ

10/24/2021 1:43:18 PM

ਸਪੋਰਟਸ ਡੈਸਕ- 24 ਅਕਤੂਬਰ ਨੂੰ ਭਾਰਤ-ਪਾਕਿਸਤਾਨ ਦੀ ਕ੍ਰਿਕਟ ਟੀਮਾਂ ਦਰਮਿਆਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਟੀ-20 ਵਰਲਡ ਕੱਪ ਦਾ ਮੈਚ ਖੇਡਿਆ ਜਾਵੇਗਾ। ਅਜਿਹੇ 'ਚ ਯੂ. ਏ. ਈ. 'ਚ ਭਾਰਤ-ਪਾਕਿਸਤਾਨ ਦੋਵੇਂ ਹੀ ਦੇਸ਼ਾਂ ਦੇ ਲੋਕਾਂ ਦੀ ਵੱਡੀ ਆਬਾਦੀ ਹੈ। ਇਸ ਕਾਰਨ ਇਸ ਮੈਚ ਦਾ ਰੋਮਾਂਚ ਸਭ ਤੋਂ ਅਲਗ ਹੈ। ਆਮ ਮਜ਼ਦੂਰ ਤੋਂ ਕਰੋੜਪਤੀ ਤਕ ਲੋਕ ਆਪਣੇ-ਆਪਣੇ ਦੇਸ਼ ਦੀਆਂ ਟੀਮਾਂ ਨਾਲ ਭਾਵਨਾਤਮਕ ਤੌਰ 'ਤੇ ਜੁੜੇ ਹਨ। ਇਸ ਮੈਚ ਦੇ ਸਾਰੇ ਟੂਰ ਪੈਕੇਜ ਹੱਥੋ-ਹੱਥ ਵਿਕ ਰਹੇ ਹਨ। ਵੱਡੀ ਗੱਲ ਇਹ ਹੈ ਕਿ ਅਮਰੀਕਾ ਤੇ ਕੈਨੇਡਾ ਤਕ ਦੇ ਲੋਕਾਂ ਨੇ ਪੈਕੇਜ ਖਰੀਦੇ ਹਨ।
ਇਹ ਵੀ ਪੜ੍ਹੋ : T-20 WC 'ਚ ਭਾਰਤ ਦੇ ਇਹ ਧਾਕੜ ਬੱਲੇਬਾਜ਼ ਦਿਖਾਉਣਗੇ ਆਪਣਾ ਜਲਵਾ, ਰਿਕਾਰਡ ਭਰਦੇ ਹਨ ਹਾਮੀ

ਦੁਬਈ ਦੀ ਮਸ਼ਹੂਰ ਟ੍ਰੈਲਵਲ ਕੰਪਨੀ ਦਾਦਾਭਾਈ ਦੇ ਸੁਪਰਵਾਈਜ਼ਰ ਐਡੀਲਸ ਦਸਦੇ ਹਨ ਕਿ ਅਸੀਂ ਮੈਚ ਦੇ ਟਿਕਟ ਦੇ ਨਾਲ ਇਕ ਰਾਤ ਦਾ ਸਟੇ ਵਾਲੇ 500 ਪੈਕੇਜ ਜਾਰੀ ਕੀਤੇ ਸਨ। ਇਹ ਹੱਥੋਂ-ਹੱਥ ਵਿਕ ਗਏ ਹਨ। ਇਕ ਪੈਕੇਜ ਦੀ ਕੀਮਤ ਕਰੀਬ 40,000 ਰੁਪਏ ਸੀ। ਦੂਜੇ ਪਾਸੇ ਦੁਬਈ ਦੇ ਰੈਸਟੋਰੈਂਟ ਤੇ ਬਾਰ ਵੀ ਲੋਕਾਂ ਨੂੰ ਲੁਭਾਉਣ ਲਈ ਨਵੇਂ-ਨਵੇਂ ਆਫ਼ਰ ਲਿਆ ਰਹੇ ਹਨ। ਉਨ੍ਹਾਂ ਦੇ ਮੈਨਿਊ 'ਚ ਕ੍ਰਿਕਟ ਛਾਇਆ ਹੋਇਆ ਹੈ। ਜਿਵੇਂ ਕਿ ਖਾਣ ਦਾ ਸੈਂਚੁਰੀ ਪੈਕ, ਹਾਫ ਸੈਂਚੁਰ ਪੈਕ, ਫਿਕਸਡ ਓਵਰ ਮੈਨਿਊ ਬਣਾਏ ਗਏ ਹਨ। ਰੈਸਟੋਰੈਂਟਸ ਨੇ ਵੀ ਫੂਡ ਡਿਲੀਵਰੀ ਦੀ ਤਿਆਰੀ ਕੀਤੀ ਹੈ ਤਾਂ ਜੋ ਲੋਕ ਘਰ ਬੈਠੇ ਮੈਚ ਤੇ ਲਜੀਜ਼ ਪਕਵਾਨਾਂ ਦਾ ਆਨੰਦ ਮਾਣ ਸਕਣ। 
ਇਹ ਵੀ ਪੜ੍ਹੋ : IPL ਪ੍ਰਸਾਰਣ ਅਧਿਕਾਰਾਂ ਤੋਂ 5 ਅਰਬ ਡਾਲਰ ਕਮਾ ਸਕਦੈ BCCI

ਦੂਜੇ ਪਾਸੇ ਭਾਰਤ-ਪਾਕਿ ਮੈਚ ਦੇ ਟਿਕਟ ਵਿਕਰੀ ਸ਼ੁਰੂ ਹੁੰਦੇ ਹੀ ਮਿੰਟਾਂ 'ਚ ਵਿਕ ਗਏ। ਸ਼ੁਰੂਆਤੀ 30 ਮਿੰਟ 'ਚ ਵੇਟਿੰਗ 12 ਹਜ਼ਾਰ ਦੇ ਪਾਰ ਪਹੁੰਚ ਗਈ। ਕਈ ਪਲੈਟਫ਼ਾਰਮ 'ਤੇ ਟਿਕਟ 5 ਗੁਣਾ ਵੱਧ ਦੀ ਕੀਮਤ 'ਤੇ ਵੇਚਿਆ ਜਾ ਰਿਹਾ ਹੈ। ਟਿਕਟ ਖ਼ਤਮ ਹੋਣ ਨਾਲ ਮੈਚ ਲਾਈਵ ਦੇਖਣਾ ਕਰਮਚਾਰੀਆਂ ਲਈ ਦੂਰ ਦਾ ਸੁਫ਼ਨਾ ਹੈ। ਉਨ੍ਹਾਂ ਦੇ ਇਸੇ ਸੁਫ਼ਨੇ ਨੂੰ ਪੂਰਾ ਕਰਨ ਲਈ ਮਿ. ਕ੍ਰਿਕਟ ਯੂ. ਐੱਸ. ਨਾਂ ਨਾਲ ਮਸ਼ਹੂਰ ਡੈਨਯੂਬ ਗਰੁੱਪ ਦੇ ਵਾਈਸ ਚੇਅਰਮੈਨ ਅਨੀਸ ਸਾਜਨ ਨੇ ਲਕੀ ਡਰਾਅ ਦੇ ਜ਼ਰੀਏ 100 ਵਰਕਰਸ ਨੂੰ ਮੈਚ ਦੇ ਟਿਕਟ ਦਿੱਤੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh