ਇਕ ਵਾਰ ਫਿਰ ਕ੍ਰਿਕਟ ਦੇ ਮੈਦਾਨ 'ਤੇ ਹੋਣਗੇ ਭਾਰਤ-ਪਾਕਿਸਤਾਨ ਆਹਮੋ-ਸਾਹਮਣੇ, ਜਾਣੋਂ ਟੀਮਾਂ

02/03/2020 5:12:27 PM

ਨਵੀਂ ਦਿੱਲੀ : ਕ੍ਰਿਕਟ ਦੇ ਮੈਦਾਨ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਲ੍ਹ (ਮੰਗਲਵਾਰ, 4-02-2020) ਟੱਕਰ ਦੇਖਣ ਨੂੰ ਮਿਲੇਗੀ। ਦੱਸ ਦਈਏ ਕਿ ਦੱਖਣੀ ਅਫਰੀਕਾ ਵਿਚ ਮੌਜੂਦਾ ਸਮੇਂ ਕ੍ਰਿਕਟ ਦਾ ਅੰਡਰ-19 ਵਰਲਡ ਕੱਪ ਚੱਲ ਰਿਹਾ ਹੈ। ਕੁਆਰਟਰ ਫਾਈਨਲ ਵਿਚ ਭਾਰਤ ਨੇ ਆਸਟਰੇਲੀਆ ਦੀ ਬੇਹੱਦ ਮਜ਼ਬੂਤ ਟੀਮ ਨੂੰ ਹਰਾਇਆ ਹੈ। ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਹਰਾਇਆ ਸੀ। ਭਾਰਤੀ ਟੀਮ ਦੇ ਕੋਲ ਬਿਹਤਰੀਨ ਬੱਲੇਬਾਜ਼ ਹਨ। ਹਾਲਾਂਕਿ, ਉਸ ਦੇ ਮਿਡਲ ਆਰਡਰ ਨੇ ਅਜੇ ਤਕ ਉਸ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਹੈ ਜਿਸ ਦੀ ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਹੈ।

PunjabKesari

ਭਾਰਤ ਨੇ ਹੁਣ ਤਕ ਸ਼੍ਰੀਲੰਕਾ, ਜਾਪਾਨ, ਨਿਊਜ਼ੀਲੈਂਡ ਅਤੇ ਆਸਟਰੇਲੀਆ ਨੂੰ ਹਰਾਇਆ ਸੀ। ਆਸਟਰੇਲੀਆ ਖਿਲਾਫ ਕਮਜ਼ੋਰ ਸ਼ੁਰੂਆਤ ਤੋਂ ਬਾਅਦ ਭਾਰਤੀ ਟੀਮ ਦੇ ਹੇਠਲੇ ਬੱਲੇਬਾਜ਼ਾਂ ਨੇ 233 ਦੌੜਾਂ ਬਣਾਈਆਂ ਸੀ। ਇਸ ਤੋਂ ਬਾਅਦ ਕਾਰਤਿਕ ਤਿਆਗੀ ਅਤੇ ਆਕਾਸ਼ ਸਿੰਘ ਦੀ ਧਾਰਦਾਰ ਗੇਂਦਬਾਜ਼ੀ ਨੇ ਸ਼ਾਨਦਾਰ ਗੇਂਦਬਾਜ਼ੀ ਨੇ ਆਸਟਰੇਲੀਆਈ ਨੌਜਵਾਨਾਂ ਨੂੰ ਸਿਰਫ 159 ਦੌੜਾਂ 'ਤੇ ਰੋਕ ਦਿੱਤਾ ਸੀ। ਦੂਜੇ ਪਾਸੇ, ਪਾਕਿਸਤਾਨ ਦੀ ਬੱਲੇਬਾਜ਼ੀ ਇਸ ਟੂਰਨਾਮੈਂਟ ਵਿਚ ਸੰਘਰਸ਼ ਕਰਦੀ ਦਿਸੀ ਹੈ। ਹਾਲਾਂਕਿ ਉਸ ਦੇ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ।

ਭਾਰਤ ਬਨਾਮ ਪਾਕਿਸਤਾਨ (ਅੰਡਰ-19)
PunjabKesari

ਅੰਡਰ-19 ਦੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਦੋਵੇਂ ਦੇਸ਼ਾਂ ਵਿਚਾਲੇ ਹੁਣ ਤਕ ਕੁਲ 23 ਮੈਚ ਖੇਡੇ ਗਏ ਹਨ। ਭਾਰਤ ਨੇ 14 ਅਤੇ ਪਾਕਿਸਤਾਨ ਨੇ 8 ਵਾਰ ਜਿੱਤ ਹਾਸਲ ਕੀਤੀ। ਇਕ ਮੈਚ ਟਾਈ ਹੋਇਆ ਸੀ। ਏਸ਼ੀਆ ਕੱਪ (ਸਤੰਬਰ 2019) ਵਿਚ ਦੋਵੇਂ ਟੀਮਾਂ ਦਾ ਆਖਰੀ ਮੁਕਾਬਲਾ ਸੀ। ਭਾਰਤ ਨੇ 50 ਓਵਰਾਂ ਵਿਚ 305 ਦੌੜਾਂ ਬਣਾਈਆਂ ਸੀ। ਇਸ ਵਿਚ ਤਿਲਕ ਵਰਮਾ ਦਾ ਸੈਂਕੜਾ ਸ਼ਾਮਲ ਸੀ। ਜਵਾਬ ਵਿਚ ਪਾਕਿਸਤਾਨ ਟੀਮ 245 ਦੌੜਾਂ 'ਤੇ ਆਲਆਊਟ ਹੋ ਗਈ ਸੀ। ਲੈਫਟ ਆਰਮ ਸਪਿਨਰ ਅਥਰਵ ਨੇ 3 ਵਿਕਟਾਂ ਲਈਆਂ ਸੀ।

ਟਾਸ ਅਤੇ ਮੌਸਮ
PunjabKesari

ਇਹ ਮੈਚ ਪੋਟਚੇਸਟ੍ਰਮ ਦੇ ਹਰੇ-ਭਰੇ ਮੈਦਾਨ 'ਤੇ ਖੇਡਿਆ ਜਾਵੇਗਾ। ਕੁਲ ਮਿਲਾ ਕੇ ਮੌਸਮ ਸਾਫ ਰਹਿਣ ਦੀ ਭਵਿੱਖਬਾਣੀ ਕੀਤੀ ਗਈ। ਇਸ ਵਿਕਟ 'ਤੇ ਸ਼ੁਰੂਆਤ ਵਿਚ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਦੀ ਰਹੀ ਹੈ। ਸੋ ਇਸ ਗੱਲ ਦੀ ਸੰਭਾਵਨਾ ਹੈ ਕਿ ਜੋ ਟੀਮ ਟਾਸ ਜਿੱਤੇਗੀ ਉਹ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰੇਗੀ।

ਟੀਮਾਂ ਇਸ ਤਰ੍ਹਾਂ ਹੋ ਸਕਦੀਆਂ ਹਨ :
ਭਾਰਤ :
ਯਸ਼ਸਵੀ ਜੈਸਵਾਲ, ਦਿਵਿਆਂਸ਼ ਸਕਸੈਨਾ, ਤਿਲਕ ਵਰਮਾ, ਪ੍ਰਿਅਮ ਗਰਗ (ਕਪਤਾਨ), ਧਰੁਵ ਜੁਰੇਲ (ਵਿਕਟਕੀਪਰ), ਸਿੱਧੇਸ਼ ਵੀਰ, ਅਥਰਵ ਅੰਕੋਲੇਕਰ, ਸੁਸ਼ਾਂਤ ਮਿਸ਼ਰਾ, ਰਵੀ ਬਿਸ਼ਨੋਈ, ਆਕਾਸ਼ ਸਿੰਘ ਅਤੇ ਕਾਰਤਿਕ ਤਿਆਗੀ।

ਪਾਕਿਸਤਾਨ : ਹੈਦਰ ਅਲੀ, ਮੁਹੰਮਦ ਹੁਰੈਰਾ, ਫਹਾਦ ਮੁਨੀਰ, ਰੋਹੇਲ ਨਜੀਰ (ਕਪਤਾਨ, ਵਿਕਟਕੀਪਰ), ਕਾਸਿਮ ਅਕਰਮ, ਮੁਹੰਮਦ ਹਾਰਿਸ, ਇਰਫਾਨ ਖਾਨ, ਅੱਬਾਸ ਅਫਰੀਦੀ, ਮੁਹੰਮਦ ਆਮਿਰ ਖਾਨ, ਆਮਿਰ ਅਲੀ ਅਤੇ ਤਾਹਿਰ ਹੁਸੈਨ।


Related News