ਵਰਲਡ ਕੱਪ ਵਿਚ ਭਾਰਤ-ਪਾਕਿ ਮੈਚ ਦਾ ਦਰਸ਼ਕਾਂ ''ਚ ਜ਼ਬਰਦਸਤ ਉਤਸ਼ਾਹ, 4 ਗੁਣਾ ਵਧੀ ਟਿਕਟਾਂ ਦੀ ਕੀਮਤ

06/03/2019 12:02:22 PM

ਨਵੀਂ ਦਿੱਲੀ : ਵਰਲਡ ਕੱਪ ਵਿਚ ਭਾਰਤ-ਪਾਕਿਸਤਾਨ ਵਿਚਾਲੇ 16 ਜੂਨ ਨੂੰ ਹੋਣ ਵਾਲੇ ਮੈਚ ਲਈ ਵਿਚ ਟਿਕਟਾਂ ਦੀ ਕੀਮਤ ਵਿਚ ਜ਼ਬਰਦਸਤ ਉੱਛਾਲ ਆਇਆ ਹੈ। ਭਾਰਤ-ਪਾਕਿ ਮੈਚ ਦਾ ਜੁਨੂਨ ਦਰਸ਼ਕਾਂ 'ਤੇ ਇਸ ਕਦਰ ਚੜ੍ਹ ਕੇ ਬੋਲ ਰਿਹਾ ਹੈ ਕਿ ਉਹ ਸਟੇਡੀਅਮ ਵਿਚ ਮੈਚ ਦੇਖਣ ਲਈ ਕੋਈ ਵੀ ਕੀਮਤ ਦੇਣ ਲਈ ਤਿਆਰ ਹਨ। ਆਈ. ਸੀ. ਸੀ. ਅਤੇ ਮੈਚਾਂ ਦੀਆਂ ਟਿਕਟਾਂ ਵੇਚਣ ਵਾਲੀ ਪਾਰਟਨਰ ਵੈਬਸਾਈਟ ਟਿਕਟ ਮਾਸਟਰ ਨੇ ਭਾਰਤ-ਪਾਕਿ ਮੈਚ ਦੀ 20 ਹਜ਼ਾਰ 668 ਰੁਪਏ ਕੀਮਤ ਵਾਲੀ ਟਿਕਟ, ਹੁਣ 87 ਹਜ਼ਾਰ 510 ਰੁਪਏ ਵਿਚ ਦਰਸ਼ਕਾਂ ਨੂੰ ਵੇਚ ਰਹੀ ਹੈ।

ਆਈ. ਸੀ. ਸੀ. ਨੂੰ ਪਹਿਲਾਂ ਹੀ ਪਤਾ ਸੀ ਕਿ ਭਾਰਤ ਪਾਕਿ ਵਿਚਾਲੇ ਹੋਣ ਵਾਲਾ ਮੈਚ, ਉਸਦੀ ਕਮਾਈ ਲਈ ਸੁਨਿਹਰੀ ਮੌਕਾ ਹੋਵੇਗਾ, ਇਸ ਲਈ ਪਲੈਟਿਨਮ ਅਤੇ ਬ੍ਰਾਂਜ ਕੈਟੇਗਰੀ ਦੀਆਂ ਟਿਕਟਾਂ ਦੀ ਕੀਮਤ ਜ਼ਬਰਦਸਤ ਤਰੀਕੇ ਨਾਲ ਵਧਾ ਦਿੱਤੀ ਹੈ। ਇਸ ਮੈਚ ਦਾ ਜੁਨੂਨ ਕ੍ਰਿਕਟ ਪ੍ਰਸ਼ੰਸਕਾਂ 'ਤੇ ਇਸ ਕਦਰ ਚੜ੍ਹ ਕੇ ਬੋਲ ਰਿਹਾ ਹੈ ਕਿ ਉਹ ਹਰ ਹਾਲ 'ਚ ਇਸ ਮੈਚ ਨੂੰ ਸਟੇਡੀਅਮ ਵਿਚ ਬੈਠ ਕੇ ਦੇਖਣਾ ਚਾਹੁੰਦੇ ਹਨ। ਭਾਰਤ-ਪਾਕਿ ਮੈਚ ਦੀਆਂ ਟਿਕਟਾਂ ਦੀ ਕੀਮਤ ਮੇਜ਼ਬਾਨ ਇੰਗਲੈਂਡ ਦੇ ਮੈਚਾਂ ਦੀਆਂ ਟਿਕਟਾਂ ਤੋਂ ਵੀ ਵੱਧ ਹੈ। ਇਸਦੇ ਬਾਵਜੂਦ ਭਾਰਤ ਦੇ ਸਾਰੇ ਮੈਚਾਂ ਦੀਆਂ ਟਿਕਟਾਂ ਲਗਭਗ ਵਿਕ ਚੁੱਕੀਆਂ ਹਨ। ਸਭ ਤੋਂ ਵੱਧ ਟਿਕਟਾਂ ਲਈ ਮਾਰਾ-ਮਾਰੀ ਭਾਰਤ-ਪਾਕਿ ਵਿਚਾਲੇ 16 ਜੂਨ ਨੂੰ ਖੇਡੇ ਜਾਣ ਵਾਲੇ ਮੈਚ ਨੂੰ ਲੈ ਕੇ ਹੈ। ਲੰਡਨ ਦੇ ਲਾਰਡਸ ਮੈਦਾਨ 'ਤੇ ਖੇਡੇ ਜਾਣ ਵਾਲੇ ਵਰਲਡ ਕੱਪ ਫਾਈਨਲ ਮੈਚ ਦੀਆਂ ਟਿਕਟਾਂ ਦੀ ਕੀਮਤ ਵੀ ਅਜੀਬ ਤਰੀਕੇ ਨਾਲ ਵਧੀ ਹੈ। ਕਰੀਬ 17 ਹਜ਼ਾਰ ਵਾਲੀ ਟਿਕਟ ਦੀ ਕੀਮ ਹੁਣ ਵੱਧ ਕੇ 1.5 ਲੱਖ ਰੁਪਏ ਤੱਕ ਪਹੁੰਚ ਚੁੱਕੀ ਹੈ।