ਬੈਂਗਲੁਰੂ ਵਿਖੇ ਹੋਈ ਇੰਡੀਆ ਓਪਨ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ''ਚ ਆਕਾਸ਼ ਤੇ ਵਿਸ਼ਵ ਛਾਏ

07/16/2018 3:03:26 AM

ਜਲੰਧਰ- ਬੈਂਗਲੁਰੂ ਵਿਖੇ ਬੀਤੇ ਦਿਨ ਹੋਈ ਇੰਡੀਆ ਓਪਨ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਨੌਜਵਾਨ ਖਿਡਾਰੀਆਂ ਨੇ ਭਾਗ ਲਿਆ। ਕੋਚ ਬਾਬਾ ਗੁਰਦੀਪ ਸਿੰਘ ਕੋਲੋਂ ਟਰੇਨਿੰਗ ਕਰਦੇ ਆਕਾਸ਼ ਨੇ ਐੱਫ 57 ਕੈਟਾਗਰੀ 'ਚ ਜੈਵਲਿਨ ਥ੍ਰੋ ਵਿਚ ਸੋਨ ਤਮਗਾ ਅਤੇ ਡਿਸਕਸ ਥ੍ਰੋ 'ਚ ਕਾਂਸੀ ਤਮਗਾ ਹਾਸਲ ਕੀਤਾ। ਵਿਸ਼ਵ ਨੇ ਐੱਫ 54 ਕੈਟਾਗਰੀ ਵਿਚ ਗੋਲਾ ਸੁੱਟਣ 'ਚ ਸੋਨ ਤਮਗਾ ਤੇ ਜੈਵਲਿਨ ਥ੍ਰੋ ਵਿਚ ਚਾਂਦੀ ਤਮਗਾ ਆਪਣੇ ਨਾਂ ਕੀਤਾ।