ਕੋਰੋਨਾ ਕਾਰਨ ਇੰਡੀਆ ਓਪਨ ਬੈਡਮਿੰਟਨ ਫਿਲਹਾਲ ਮੁਲਤਵੀ

03/14/2020 2:21:51 PM

ਨਵੀਂ ਦਿੱਲੀ : ਇੰਡੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਨੂੰ ਸੁੱਕਰਵਾਰ ਨੂੰ ਘੱਟ ਤੋਂ ਘੱਟ 12 ਅਪ੍ਰੈਲ ਤਕ ਮੁਲਤਵੀ ਕਰ ਦਿੱਤਾ ਕਿਉਂਕਿ ਖੇਡ ਦੀ ਵਿਸ਼ਵ ਸੰਚਾਲਨ ਸੰਸਥਾ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ 16 ਮਾਰਚ ਤੋਂ ਸਾਰੇ ਟੂਰਨਾਮੈਂਟ ਰੋਕਣ ਦਾ ਫੈਸਲਾ ਕੀਤਾ ਹੈ। ਬੈਡਮਿੰਟਨ ਵਿਸ਼ਵ ਮਹਾਸੰਘ (ਬੀ. ਡਬਲਯੂ. ਐੱਫ.) ਨੇ ਬਿਆਨ 'ਚ ਕਿਹਾ ਕਿ ਦੁਨੀਆ ਭਰ ਵਿਚ ਕੋਵਿਡ-19 ਦੇ ਵੱਧਦੇ ਮਾਮਲਿਆਂ ਕਾਰਨ ਉਸ ਨੂੰ 16 ਮਾਰਚ ਤੋਂ 12 ਅਪ੍ਰੈਲ ਤਕ ਸਾਰੇ ਟੂਰਨਾਮੈਂਟ ਰੱਦ ਜਾਂ ਮੁਲਤਵੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਬੀ. ਡਬਲਯੂ ਐੱਫ. ਨੇ ਕਿਹਾ, ''ਜਿਨ੍ਹਾਂ ਟੂਰਨਾਮੈਂਟਾਂ 'ਤੇ ਅਸਰ ਪੈ ਰਿਹਾ ਹੈ, ਉਨ੍ਹਾਂ ਵਿਚੋਂ ਯੋਨੇਕਸ ਸਵਿਸ ਓਪਨ 2020, ਯੋਨੇਕਸ ਸਨਰਾਈਰਜ਼ ਇੰਡੀਆ ਓਪਨ 2020, ਓਰਲਿਆਂਸ ਮਾਸਟਰਸ 2020, ਸੈਲਕੋਮ ਐਕਸਿਆਟਾ ਮਲੇਸ਼ੀਆ ਓਪਨ 2020 ਅਤੇ ਸਿੰਗਾਪੁਰ ਓਪਨ 2020 ਤੋਂ ਇਲਾਵਾ ਕਈ ਕੌਮਾਂਤਰੀ ਗ੍ਰੇਡ-ਥ੍ਰੀ ਟੂਰਨਾਮੈਂਟ ਸ਼ਾਮਲ ਹਨ।''


Related News