INDvsNZ 4th T20 : ਜਾਣੋ ਵੇਲਿੰਗਟਨ ਦੇ ਮੈਦਾਨ 'ਤੇ ਭਾਰਤ ਦੇ ਅੰਕੜੇ, ਪਿੱਚ ਤੇ ਮੌਸਮ ਬਾਰੇ

01/31/2020 9:49:42 AM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਟੀ-20 ਮੈਚਾਂ ਦੀ ਸੀਰੀਜ਼ ਦਾ ਚੌਥਾ ਮੁਕਾਬਲਾ ਅੱਜ ਵੇਲਿੰਗਟਨ ਦੇ ਸਕਾਏ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੈਦਾਨ 'ਤੇ ਭਾਰਤ ਨੇ ਅਜੇ ਤਕ 2 ਮੈਚ ਖੇਡੇ ਹਨ ਅਤੇ ਦੋਹਾਂ 'ਚ ਉਸ ਨੂੰ ਹਾਰ ਮਿਲੀ ਹੈ। ਪਿਛਲੇ ਮੈਚ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 6 ਫਰਵਰੀ 2019 ਨੂੰ 80 ਦੌੜਾਂ ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ 27 ਫਰਵਰੀ 2009 ਨੂੰ ਟੀਮ ਇੰਡੀਆ ਨੂੰ 5 ਵਿਕਟਾਂ ਨਾਲ ਹਾਰ ਮਿਲੀ ਸੀ। ਮੌਜੂਦਾ ਸੀਰੀਜ਼ 'ਚ ਭਾਰਤ 3-0 ਦੀ ਅਜੇਤੂ ਬੜ੍ਹਤ ਬਣਾਏ ਹੋਏ ਹੈ। ਟੀਮ ਕੋਲ ਕਲੀਨ ਸਵੀਪ ਕਰਨ ਦਾ ਮੌਕਾ ਹੈ। ਆਓ ਜਾਣਦੇ ਹਾਂ ਅੱਜ ਦੇ ਮੈਚ ਨਾਲ ਸਬੰਧਤ ਕੁਝ ਫੈਕਟਸ

ਅਜਿਹਾ ਰਹੇਗਾ ਮੌਸਮ
ਵੇਲਿੰਗਟਨ ਦਾ ਇਹ ਮੈਦਾਨ ਜ਼ਿਆਦਾਤਰ ਮੀਂਹ ਨਾਲ ਪ੍ਰ੍ਰਭਾਵਿਤ ਮੈਚਾਂ ਲਈ ਜਾਣਿਆ ਜਾਂਦਾ ਹੈ। ਇੱਥੇ ਖੇਡਿਆ ਗਿਆ ਪਹਿਲਾ ਵਨ-ਡੇ ਵੀ ਮੀਂਹ ਦੀ ਭੇਟ ਚੜ੍ਹਿਆ ਸੀ। ਸ਼ੁੱਕਰਵਾਰ ਨੂੰ ਇੱਥੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਹਲਕੇ ਮੀਂਹ ਦੀ ਸੰਭਾਵਨਾ ਘੱਟ ਹੈ। ਇਸ ਦੌਰਾਨ ਤਾਪਮਾਨ 22 ਤੋਂ 16 ਡਿਗਰੀ ਵਿਚਾਲੇ ਰਹਿਣ ਦੀ ਸੰਭਾਵਨਾ ਹੈ। ਹਵਾ 'ਚ ਨਮੀਂ 73 ਫੀਸਦੀ ਅਤੇ ਰਫਤਾਰ 47 ਕਿਲੋਮੀਟਰ ਪ੍ਰਤੀ ਘੰਟੇ ਰਹਿ ਸਕਦੀ ਹੈ।

ਅਜਿਹੀ ਰਹੇਗੀ ਪਿੱਚ
ਇੱਥੇ ਖੇਡੇ ਜਾਣ ਵਾਲੇ ਜ਼ਿਆਦਾਤਾਰ ਮੈਚਾਂ 'ਚ ਮੀਂਹ ਹਾਵੀ ਰਿਹਾ ਹੈ। ਇੱਥੇ ਡਰਾਪ-ਇਨ ਪਿੱਚ ਬੱਲੇਬਾਜ਼ਾਂ ਲਈ ਸਹਾਇਕ ਬਣ ਜਾਂਦੀ ਹੈ।

ਵੇਲਿੰਗਟਨ ਮੈਦਾਨ ਦੇ ਅੰਕੜੇ
* ਕੁਲ ਟੀ-20 :  12
* ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ : 5
* ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਜਿੱਤੀ : 7
* ਪਹਿਲੀ ਪਾਰੀ 'ਚ ਔਸਤ ਸਕੋਰ : 160
* ਦੂਜੀ ਪਾਰੀ 'ਚ ਔਸਤ ਸਕੋਰ : 133

ਹੈੱਡ-ਟੁ-ਹੈੱਡ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅਜੇ ਤਕ 14 ਟੀ-20 ਹੋਏ। ਟੀਮ ਇੰਡੀਆ ਨੇ 6 'ਚ ਜਿੱਤ ਦਰਜ ਕੀਤੀ, ਜਦਕਿ 8 ਮੈਚ ਹਾਰੇ। ਨਿਊਜ਼ੀਲੈਂਡ 'ਚ ਟੀਮ ਇੰਡੀਆ ਨੇ ਅਜੇ ਤਕ 8 ਟੀ-20 ਖੇਡੇ ਗਏ ਹਨ, ਪਰ ਜਿੱਤ ਸਿਰਫ 4 'ਚ ਹੀ ਮਿਲੀ।

Tarsem Singh

This news is Content Editor Tarsem Singh