ਭਾਰਤ ਟੀਮ ਨੂੰ ਅਫਗਾਨਿਸਤਾਨ ਖਿਲਾਫ ਇਹ ਗਲਤੀ ਪੈ ਸਕਦੀ ਹੈ ਭਾਰੀ

06/07/2018 7:18:43 PM

ਨਵੀਂ ਦਿੱਲੀ— ਭਾਰਤੀ ਟੀਮ ਨੂੰ ਅਫਗਾਨਿਸਤਾਨ ਖਿਲਾਫ 14 ਜੂਨ ਤੋਂ ਟੈਸਟ ਮੈਚ ਖੇਡਣਾ ਹੈ। ਬੈਂਗਲੁਰੂ 'ਚ ਹੋਣ ਵਾਲਾ ਇਹ ਮੁਕਾਬਲਾ ਅਫਗਾਨਿਸਤਾਨ ਦਾ ਪਹਿਲਾਂ ਟੈਸਟ ਮੈਚ ਹੋਵੇਗਾ। ਇਸ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਦੇ ਸਾਬਕਾ ਖਿਡਾਰੀ ਅਤੇ ਜਿੰਬਾਬਵੇ ਦੇ ਕੋਚ ਲਾਲਚੰਦ ਰਾਜਪੂਤ ਨੇ ਭਾਰਤੀ ਟੀਮ ਨੂੰ ਆਗਾਹ ਕੀ ਹੈ ਕਿ ਉਹ ਇਸ ਟੈਸਟ ਮੈਚ 'ਚ ਸਪਿਨ ਗੇਂਦਬਾਜ਼ ਲਈ ਮਦਦਗਾਰ ਪਿੱਚ ਨਾ ਤਿਆਰ ਕਰੇ। ਇਸ ਤੋਂ ਇਲਾਵਾ ਰਾਸ਼ਿਦ ਖਾਨ ਖਿਲਾਫ ਖੇਡਣ ਦੇ ਕੁਝ ਗੁਣ ਵੀ ਦੱਸੇ ਹਨ।
ਲਾਲਚੰਦ ਰਾਜਪੂਤ ਨੇ ਕਿਹਾ ਕਿ ਅਫਗਾਨਿਸਤਾ ਕੋਲ ਤਿੰਨ ਸ਼ਾਨਦਾਰ ਸਪਿੰਨਰ ਹਨ ਜੋ ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਸਕਦੇ ਹਨ। ਬੈਂਗਲੁਰੂ 'ਚ ਸਪਿਨ ਪਿੱਚ ਨਾ ਬਣਾ ਕੇ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਵਿਕਟ ਤਿਆਰ ਕਰਨਾ ਬਿਹਤਰੀਨ ਚਾਹੀਦਾ। ਅਫਗਾਨਿਸਤਾਨ ਦੇ ਸਾਬਕਾ ਕੋਚ ਨੇ ਕਿਹਾ ਕਿ ਭਾਰਤੀ ਟੀਮ ਦੇ ਕੋਲ ਮੇਜ਼ਬਾਨ ਟੀਮ ਦੀ ਤੁਲਨਾ 'ਚ ਵਧੀਆ ਤੇਜ਼ ਗੇਂਦਬਾਜ਼ ਹਨ ਅਤੇ ਉਹ 3 ਦਿਨ 'ਚ ਮੈਚ ਖਤਮ ਕਰਨ ਦੀ ਸਮਰੱਥਾ ਰੱਖਦੇ ਹਨ।
ਰਾਸ਼ਿਦ ਖਾਨ ਨਾਲ ਨਿਪਟਣ ਦੇ ਬਾਰੇ 'ਚ ਉਸ ਦਾ ਕਹਿਣਾ ਸੀ ਕਿ ਇਸ ਖਿਡਾਰੀ ਦੀ ਗੇਂਦ ਨੂੰ ਮਾਰਨ ਦੇ ਯਤਨ 'ਚ ਵਿਕਟ ਗੁਆ ਪੈਣਗੇ। ਉਸ ਨੂੰ ਸਮਝਣ ਲਈ ਫਰੰਟਫੁੱਟ 'ਤੇ ਜਾ ਕੇ ਖੇਡਣਾ ਸਹੀ ਹੈ ਕਿਉਂਕਿ ਬੈਕਫੁੱਟ 'ਤੇ ਉਹ ਖਤਰਨਾਕ ਹੋ ਸਕਦੇ ਹਨ। ਅੱਗੇ ਰਾਜਪੂਤ ਨੇ ਕਿਹਾ ਕਿ ਸਪਿਨ ਪਿੱਚ ਮਿਲ ਗਈ ਤਾਂ ਰਾਸ਼ਿਦ ਖਾਨ ਦੇ ਨਾਲ ਦੋ ਹੋਰ ਸਪਿੰਨਰ ਵੀ ਭਾਰਤ ਲਈ ਮੁਸ਼ਕਲ ਪੈਂਦਾ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਟੀਮ 'ਚ ਰਾਸ਼ਿਦ ਖਾਨ ਤੋਂ ਇਲਾਵਾ ਮੁਜ਼ੀਬ ਓਰ ਰਹਿਮਾਨ ਅਤੇ ਮੁਹੰਮਦ ਨਬੀ ਦੇ ਰੂਸ 'ਚ ਦੋ ਆਫ ਸਪਿਨਰ ਹਨ। ਇਸ ਤੋਂ ਇਲਾਵਾ ਚਾਇਨਾਮੈਂਨ ਜ਼ਹੀਰ ਖਾਨ ਅਤੇ ਲੇਫਟ ਆਰਮ ਸਪਿਨਰ ਆਮਿਰ ਹਮਜ਼ਾ ਵੀ ਉਸ ਦੇ ਕੋਲ ਹਨ। ਦੇਖਿਆ ਜਾਵੇ ਤਾਂ ਅਫਗਾਨ ਟੀਮ 'ਚ ਸਪਿਨਰਾਂ ਦੀ ਭਰਮਾਰ ਹੈ। ਭਾਰਤੀ ਟੀਮ ਦੇ ਕੋਲ ਵੀ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਤੋਂ ਇਲਾਵਾ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਹਨ।
ਰਾਸ਼ਿਦ ਖਾਨ ਦਾ ਪ੍ਰਦਰਸ਼ਨ ਹਾਲ ਹੀ 'ਚ ਕਾਫੀ ਵਧੀਆ ਰਿਹਾ ਹੈ। ਬੰਗਲਾਦੇਸ਼ ਖਿਲਾਫ ਉਸ ਨੇ ਲਗਾਤਾਰ 2 ਟੀ-20 ਮੈਚ ਜਿੱਤਾ ਕੇ ਟੀਮ ਨੂੰ ਸੀਰੀਜ਼ 'ਚ 2-0 ਦੀ ਅਜੇਤੂ ਬੜਤ ਦਿਵਾਈ ਹੈ। ਆਈ.ਪੀ.ਐੱਲ. 'ਚ ਵੀ ਉਸ ਨੇ 21 ਵਿਕਟਾਂ ਆਪਣੇ ਨਾਂ ਕੀਤੀਆਂ ਹਨ ਆਪਣੀ ਟੀਮ ਸਨਰਾਈਜ਼ਰਸ ਹੈਦਰਾਬਾਦ ਨੂੰ ਫਾਈਨਲ ਤੱਕ ਦਾ ਸਫਰ ਤੈਅ ਕਰਵਾਉਣ 'ਚ ਅਹਿੰਮ ਯੋਗਦਾਨ ਦਿੱਤਾ।