ਪੁਣੇ ਟੈਸਟ ਜਿੱਤ ਕੇ ਭਾਰਤ ਨੇ ਰਚਿਆ ਇਤਿਹਾਸ, ਅਜਿਹਾ ਕਾਰਨਾਮਾ ਕਰਨ ਵਾਲੀ ਬਣੀ ਪਹਿਲੀ ਟੀਮ

10/13/2019 8:47:19 PM

ਪੁਣੇ— ਦੱਖਣੀ ਅਫਰੀਕਾ ਵਿਰੁੱਧ ਇੱਥੇ ਐੱਮ. ਸੀ. ਏ. ਸਟੇਡੀਅਮ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਭਾਰਤ ਨੇ ਵੱਡੀ ਜਿੱਤ ਹਾਸਲ ਕਰਦੇ ਹੋਏ ਵਿਰੋਧੀ ਟੀਮ ਨੂੰ ਪਾਰੀ ਤੇ 137 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ 2-0 ਨਾਲ ਬੜ੍ਹਤ ਬਣਾ ਲਈ ਹੈ। ਇਸ ਦੇ ਨਾਲ ਹੀ ਪੁਣੇ ਟੈਸਟ ਜਿੱਤ ਕੇ ਭਾਰਤ ਨੇ ਘਰੇਲੂ ਧਰਤੀ 'ਤੇ ਲਗਾਤਾਰ 11 ਟੈਸਟ ਸੀਰੀਜ਼ ਜਿੱਤਣ ਦਾ ਸਪੈਸ਼ਲ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ।


ਦਰਅਸਲ ਭਾਰਤ ਨੇ ਪੁਣੇ ਟੈਸਟ ਮੈਚ 'ਚ ਜਿੱਤ ਹਾਸਲ ਕਰ ਆਸਟਰੇਲੀਆ ਦਾ ਰਿਕਾਰਡ ਤੋੜ ਦਿੱਤਾ। ਆਸਟਰੇਲੀਆ ਕ੍ਰਿਕਟ ਨੇ 1994/95 ਤੋਂ 2000/01 ਦੇ ਦੌਰਾਨ ਘਰੇਲੂ ਮੈਦਾਨ 'ਤੇ ਲਗਾਤਾਰ 10 ਟੈਸਟ ਸੀਰੀਜ਼ ਆਪਣੇ ਨਾਂ ਕੀਤੀ ਸੀ। ਉਹ 2004 ਤੋਂ 2008/09 ਦੇ ਦੌਰਾਨ ਵੀ ਘਰੇਲੂ ਮੈਦਾਨ 'ਤੇ ਲਗਾਤਾਰ 10 ਟੈਸਟ ਸੀਰੀਜ਼ ਜਿੱਤ ਚੁੱਕਿਆ ਹੈ। ਇਸ ਮਾਮਲੇ 'ਚ ਵੈਸਟਇੰਡੀਜ਼ ਤੀਜੇ ਨੰਬਰ 'ਤੇ ਹੈ। ਉਸ ਨੇ ਆਪਣੇ 1975/76 ਤੋਂ 1985/ 86 ਦੇ ਦੌਰਾਨ ਲਗਾਤਾਰ 8 ਟੈਸਟ ਸੀਰੀਜ਼ ਆਪਣੇ ਨਾਂ ਕੀਤੀ ਸੀ।
ਘਰੇਲੂ ਮੈਦਾਂ 'ਤੇ ਲਗਾਤਾਰ ਸਭ ਤੋਂ ਜ਼ਿਆਦਾ ਟੈਸਟ ਸੀਰੀਜ਼ ਜਿੱਤਣ ਵਾਲੀ ਟੀਮ :
ਸੀਰੀਜ਼ ਟੀਮ ਦੇ ਨਾਂ     ਕਦੋਂ ਤੋਂ ਕਦੋਂ ਤਕ
11 ਭਾਰਤ ਕ੍ਰਿਕਟ ਟੀਮ  2012/13 ਤੋਂ ਹੁਣ ਤਕ
10 ਆਸਟਰੇਲੀਆ    2000/01
10 ਆਸਟਰੇਲੀਆ    2000/01
8 ਵੈਸਟਇੰਡੀਜ਼       1985/86

Gurdeep Singh

This news is Content Editor Gurdeep Singh