ਓਮਾਨ ਤੋਂ ਹਾਰ ਕੇ ਭਾਰਤ ਵਿਸ਼ਵ ਕੱਪ ਦੀ ਦੌੜ ਤੋਂ ਬਾਹਰ

11/19/2019 11:48:11 PM

ਮਾਸਕਟ— ਭਾਰਤ ਨੇ 'ਕਰੋ ਜਾਂ ਮਰੋ' ਦੇ ਮੁਕਾਬਲੇ 'ਚ ਰੈਂਕਿੰਗ 'ਚ ਆਪਣੇ ਤੋਂ ਉੱਪਰ ਦੀ ਟੀਮ ਓਮਾਨ ਵਿਰੁੱਧ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇਰਸ ਮੁਕਾਬਲੇ 'ਚ ਸਖਤ ਸੰਘਰਸ਼ ਕੀਤਾ ਪਰ ਉਸ ਨੂੰ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਦੇ ਨਾਲ ਹੀ ਭਾਰਤ ਦੀ ਵਿਸ਼ਵ ਕੱਪ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ। ਭਾਰਤ ਨੂੰ ਓਮਾਨ ਵਿਰੁੱਧ ਪਹਿਲੇ ਪੜਾਅ ਦੇ ਮੈਚ 'ਚ ਗੁਹਾਟੀ 'ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਓਮਾਨ ਤੋਂ 1 ਗੋਲ ਨਾਲ ਹਾਰ ਮਿਲੀ ਹੈ। ਭਾਰਤ ਦੀ ਗਰੁੱਪ ਈ 'ਚ ਪੰਜ ਮੈਚਾਂ 'ਚ ਇਹ ਦੂਜੀ ਹਾਰ ਹੈ ਜਦਕਿ ਉਸ ਨੇ ਤਿੰਨ ਮੈਚ ਡਰਾਅ ਖੇਡੇ ਹਨ। ਭਾਰਤ ਦੇ ਖਾਤੇ 'ਚ ਤਿੰਨ ਅੰਕ ਹਨ ਤੇ ਉਹ ਗਰੁੱਪ 'ਚ ਚੌਥੇ ਸਥਾਨ 'ਤੇ ਹੈ। ਭਾਰਤ 2018 ਵਿਸ਼ਵ ਕੱਪ ਦੇ ਲਈ 2015 'ਚ ਹੋਏ ਕੁਆਲੀਫਾਇਰ 'ਚ ਓਮਾਨ ਤੋਂ 0-3 ਨਾਲ ਤੇ 1-2 ਨਾਲ ਹਾਰਿਆ ਸੀ। ਭਾਰਤੀ ਟੀਮ ਦੁਸ਼ਾਨਬੇ ਤੋਂ 4500 ਕਿਲੋਮੀਟਰ ਦਾ ਸਫਰ ਤੈਅ ਕਰ ਇਸ ਮੁਕਾਬਲੇ ਦੇ ਲਈ ਮਾਸਕਟ ਪਹੁੰਚੀ ਤੇ ਉਸ ਨੇ ਮੇਜ਼ਬਾਨ ਟੀਮ ਨੂੰ ਸਖਤ ਚੁਣੌਤੀ ਵੀ ਦਿੱਤੀ ਪਰ ਕਿਸਮ ਨੇ ਉਸਦਾ ਸਾਥ ਨਹੀਂ ਦਿੱਤਾ।

Gurdeep Singh

This news is Content Editor Gurdeep Singh