ਕਾਨਪੁਰ ਪਹੁੰਚੀ ਭਾਰਤ-ਨਿਊਜ਼ੀਲੈਂਡ ਟੀਮ, ਕੱਲ ਤੋਂ ਕਰੇਗੀ ਨੈੱਟ ਅਭਿਆਸ

11/22/2021 10:00:34 PM

ਨਵੀਂ ਦਿੱਲੀ- ਕਾਨਪੁਰ ਦੇ ਗ੍ਰੀਨਪਾਰਕ ਮੈਦਾਨ 'ਤੇ 25 ਨਵੰਬਰ ਤੋਂ ਸ਼ੁਰੂ ਹੋ ਰਹੀ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਖੇਡਣ ਦੇ ਲਈ ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਸੋਮਵਾਰ ਨੂੰ ਕਾਨਪੁਰ ਪਹੁੰਚ ਗਈਆਂ। ਦੋਵੇਂ ਟੀਮਾਂ ਮੰਗਲਵਾਰ ਤੋਂ ਨੈੱਟ ਅਭਿਆਸ ਕਰਨਗੀਆ। ਦੋਵੇਂ ਟੀਮਾਂ ਨੂੰ ਕੋਲਕਾਤਾ ਤੋਂ ਚਾਰਟਰਡ ਜਹਾਜ਼ ਰਾਹੀਂ ਕਾਨਪੁਰ ਦੇ ਚਕੇਰੀ ਹਵਾਈ ਅੱਡੇ ਕਰੀਬ ਢਾਈ ਵਜੇ ਪਹੁੰਚੀਆਂ, ਜਿੱਥੇ ਉਸ ਨੂੰ ਜੈਵਿਕ ਘੇਰੇ ਵਿਚ ਬਸ ਰਾਹੀਂ ਲੈਂਡਮਾਰਕ ਹੋਟਲ ਲਿਆਂਦਾ ਗਿਆ। ਭਾਰਤੀ ਟੀਮ ਦੇ 11 ਖਿਡਾਰੀ ਸ਼ੁੱਕਰਵਾਰ ਨੂੰ ਹੀ ਕਾਨਪੁਰ ਪਹੁੰਚ ਕੇ ਹੋਟਲ ਦੀ 17ਵੀਂ ਮੰਜ਼ਿਲ 'ਤੇ ਕੁਆਰੰਟੀਨ ਹੋ ਗਏ ਸਨ, ਜਦਕਿ ਟੀਮ ਦੇ ਕੋਚ ਰਾਹੁਲ ਦ੍ਰਾਵਿੜ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਸ਼ੁੱਭਮਨ ਗਿੱਲ, ਮੁਹੰਮਦ ਸਿਰਾਜ਼ ਤੇ ਰਵੀਚੰਦਰਨ ਅਸ਼ਵਿਨ ਅੱਜ ਸ਼ਾਮ ਇੱਥੇ ਪਹੁੰਚੇ। ਹੋਟਲ ਵਿਚ ਨਿਊਜ਼ੀਲੈਂਡ ਤੇ ਭਾਰਤੀ ਖਿਡਾਰੀਆਂ ਐਂਡ ਸਟਾਫ ਦਾ ਸਵਾਗਤ ਕੀਤਾ ਗਿਆ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ ਨੂੰ ਲੈ ਕੇ ICC ਨੇ ਕਿਹਾ- 2 ਸਾਲ ਦਾ ਚੱਕਰ ਕ੍ਰਿਕਟ ਲਈ ਵਧੀਆ


ਯੂ. ਪੀ. ਸੀ. ਏ. ਦੇ ਅਨੁਸਾਰ ਮੰਗਲਵਾਰ ਤੇ ਬੁੱਧਵਾਰ ਨੂੰ ਦੋਵੇਂ ਟੀਮਾਂ ਬਾਰੀ-ਬਾਰੀ ਨੈੱਟ ਅਭਿਆਸ ਕਰਨਗੀਆਂ। ਮੰਗਲਵਾਰ ਨੂੰ ਦੁਪਿਹਰ ਦੋ ਤੋਂ ਪੰਜ ਵਜੇ ਤੱਕ ਭਾਰਤੀ ਟੀਮ ਅਭਿਆਸ ਕਰੇਗੀ ਜਦਕਿ ਨਿਊਜ਼ੀਲੈਂਡ ਦੀ ਟੀਮ 10 ਵਜੇ ਤੋਂ ਇਕ ਵਜੇ ਤੱਕ ਅਭਿਆਸ ਕਰੇਗੀ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 3 ਮੈਚਾਂ ਦੀ ਟੀ-20 ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕੀਤਾ। ਇਸ ਦੌਰਾਨ ਹੁਣ ਪਹਿਲਾ ਟੈਸਟ ਮੈਚ ਕਾਨਪੁਰ 'ਚ 25 ਤੋਂ 29 ਨਵੰਬਰ ਤੱਕ ਖੇਡਿਆ ਜਾਵੇਗਾ ਤੇ ਦੂਜਾ ਟੈਸਟ ਮੈਚ ਮੁੰਬਈ 'ਚ 3 ਦਸੰਬਰ ਤੋਂ 7 ਦਸੰਬਰ ਤੱਕ ਖੇਡਿਆ ਜਾਵੇਗਾ।

ਇਹ ਖ਼ਬਰ ਪੜ੍ਹੋ- BAN v PAK : ਪਾਕਿ ਨੇ ਬੰਗਲਾਦੇਸ਼ ਨੂੰ 3-0 ਨਾਲ ਕੀਤਾ ਕਲੀਨ ਸਵੀਪ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News