ਟੋਕੀਓ ਓਲੰਪਿਕ ''ਚ ਆਪਸੀ ਸਹਿਯੋਗ ਕਰਨਗੇ ਭਾਰਤ-ਜਾਪਾਨ

12/17/2017 3:59:31 AM

ਨਵੀਂ ਦਿੱਲੀ— ਭਾਰਤ ਤੇ ਜਾਪਾਨ 2020 'ਚ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ 'ਚ ਵੱਧ ਤੋਂ ਵੱਧ ਤਮਗੇ ਜਿੱਤਣ ਲਈ ਵੱਖ-ਵੱਖ ਖੇਡਾਂ 'ਚ ਇਕ-ਦੂਜੇ ਦੀ ਮਦਦ ਕਰਨਗੇ।
ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਤੇ ਭਾਰਤ 'ਚ ਜਾਪਾਨ ਦੇ ਰਾਜਦੂਤ ਕੇਂਜੀ ਹੀਰਾਮਾਤਸੂ ਨੇ ਇਥੇ ਜਾਪਾਨ-ਇੰਡੀਆ ਸਪੋਰਟਸ ਐਕਸਚੇਂਜ ਟੁਵਾਡਰਸ 2020 ਓਲੰਪਿਕ/ਪੈਰਾਲਿੰਪਿਕ ਪ੍ਰੋਗਰਾਮ ਦੌਰਾਨ ਟੋਕੀਓ ਓਲੰਪਿਕ ਲਈ ਇਕ-ਦੂਜੇ ਦੀ ਮਦਦ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਈ। ਜਾਪਾਨ ਦੀ ਰਾਜਧਾਨੀ ਟੋਕੀਓ 'ਚ 2020 ਵਿਚ 24 ਜੁਲਾਈ ਤੋਂ 9 ਅਗਸਤ ਤਕ ਓਲੰਪਿਕ ਖੇਡਾਂ ਹੋਣਗੀਆਂ।