ਵਰਲਡ ਕੱਪ ਦੇ 15 ਮੈਚ ਹੋਏ ਖਤਮ, ਜਾਣੋ ਭਾਰਤ ਪੁਆਈਂਟ ਟੇਬਲ ''ਚ ਕਿਸ ਨੰਬਰ ''ਤੇ ਹੈ

06/11/2019 12:01:29 PM

ਨਵੀਂ ਦਿੱਲੀ : ਇੰਗਲੈਂਡ ਵਿਚ ਖੇਡੀ ਜਾ ਰਹੀ ਆਈ. ਸੀ. ਸੀ. ਵਰਲਡ ਕੱਪ 2019 ਵਿਚ ਹੁਣ ਤੱਕ 15 ਮੈਚ ਖੇਡੇ ਜਾ ਚੁੱਕੇ ਹਨ। ਹੁਣ ਤੱਕ ਖੇਡੇ ਗਏ ਮੈਚਾਂ ਵਿਚ ਕੁਝ ਟੀਮਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਇਕ ਵੀ ਜਿੱਤ ਨਸੀਬ ਨਹੀਂ ਹੋਈ ਅਤੇ ਉੱਥੇ ਹੀ ਕੁਝ ਅਜਿਹੀਆਂ ਟੀਮਾਂ ਹਨ ਜਿਨ੍ਹਾਂ ਨੇ ਹੁਣ ਤੱਕ ਆਪਣੇ ਸਾਰੇ ਮੈਚ ਜਿੱਤੇ ਹਨ। ਅਜਿਹੇ ਕੁਝ ਹੀ ਬੱਲੇਬਾਜ਼ ਅਤੇ ਗੇਂਦਬਾਜ਼ ਵੀ ਹਨ ਜਿਨ੍ਹਾਂ ਨੇ ਹੁਣ ਤੱਕ ਖੇਡੇ ਗਏ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ ਅਤੇ ਸਭ ਤੋਂ ਅੱਗੇ ਚੱਲ ਰਹੇ ਹਨ।

ਪੁਆਈਂਟ ਟੇਬਲ

15 ਮੈਚਾਂ ਤੋਂ ਬਾਅਦ ਪੁਆਈਂਟ ਟੇਬਲ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਚੋਟੀ 'ਤੇ ਹੈ। ਉਸ ਨੇ ਹੁਣ ਤੱਕ ਆਪਣੇ ਤਿਨਾ ਮੈਚਾਂ ਵਿਚ ਜਿੱਤ ਦਰਜ ਕੀਤੀ ਹੈ। ਭਾਰਤ 2 ਮੈਚਾਂ ਵਿਚੋਂ 2 ਜਿੱਤ ਕੇ ਤੀਜੇ ਸਥਾਨ 'ਤੇ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੱਖਣੀ ਅਫਰੀਕਾ ਨੂੰ 4 ਮੈਚਾਂ ਵਿਚ ਇਕ ਵੀ ਜਿੱਤ ਹਾਸਲ ਨਹੀਂ ਹੋਈ ਅਤੇ ਇਸ ਤੋਂ ਇਲਾਵਾ ਅਫਗਾਨਿਸਤਾਨ ਨੇ ਵੀ ਇਕ ਵੀ ਮੈਚ ਨਹੀਂ ਜਿੱਤਿਆ ਹੈ।

ਟਾਪ-10 ਬੱਲੇਬਾਜ਼
ਬੰਗਲਾਦੇਸ਼ ਦੇ ਸਭ ਤੋਂ ਤਜ਼ਰਬੇਕਾਰ ਬੱਲੇਬਾਜ਼ ਸ਼ਾਕਿਬ ਅਲ ਹਸਨ ਅਜੇ ਤੱਕ ਸਰਵਸ੍ਰੇਸ਼ਠ ਬੱਲੇਬਾਜ਼ ਹੈ। ਉਸਨੇ 3 ਮੈਚਾਂ ਵਿਚ 88.66 ਦੀ ਔਸਤ ਨਾਲ 260 ਦੌੜਾਂ ਬਣਾਈਆਂ ਹਨ। ਟਾਪ-10 ਬੱਲੇਬਾਜ਼ਾਂ ਦੀ ਸੂਚੀ ਵਿਚ ਇੰਗਲੈਂਡ ਦੇ ਸਭ ਤੋਂ ਵੱਧ ਬੱਲੇਬਾਜ਼ ਹਨ ਜਦਕਿ ਭਾਰਤ, ਬੰਗਲਾਦੇਸ਼ ਅਤੇ ਆਸਟਰੇਲੀਆ ਦੇ 2-2 ਬੱਲੇਬਾਜ਼ ਹਨ।

ਟਾਪ-10 ਗੇਂਦਬਾਜ਼
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਲੌਕੀ ਫਾਰਗੁਸਨ 8 ਵਿਕਟਾਂ ਦੇ ਨਾਲ ਸਭ ਤੋਂ ਅੱਗੇ ਹਨ ਜਦਕਿ ਉਸਦੇ ਸਾਥੀ ਮੈਟ ਹੈਨਰੀ 7 ਵਿਕਟਾਂ ਨਾਲ ਦੂਜੇ ਸਥਾਨ 'ਤੇ ਹਨ। ਇਸ ਸੂਚੀ ਵਿਚ ਨਿਊਜ਼ੀਲੈਂਡ ਦੇ ਸਭ ਤੋਂ ਵੱਧ 3 ਗੇਂਦਬਾਜ਼ ਸ਼ਾਮਲ ਹਨ ਜਦਕਿ ਆਸਟਰੇਲੀਆ ਅਤੇ ਇੰਗਲੈਂਡ ਦੇ 2-2 ਗੇਂਦਬਾਜ਼ ਹਨ। ਇਸ ਤੋਂ ਇਲਾਵਾ ਭਾਰਤ, ਬੰਗਲਾਦੇਸ਼ ਅਤੇ ਵੈਸਟਇੰਡੀਜ਼ ਦੇ 1-1 ਗੇਂਦਬਾਜ਼ ਸ਼ਾਮਲ ਹਨ।