ਸਕੁਐਸ਼ ਮਿਕਸਡ ਡਬਲਜ਼ ਕੁਆਰਟਰਫਾਈਨਲ ''ਚ ਭਾਰਤ

04/12/2018 4:57:34 PM

ਗੋਲਡ ਕੋਸਟ (ਬਿਊਰੋ)— ਭਾਰਤ ਨੇ ਰਾਸ਼ਟਰਮੰਡਲ ਖੇਡਾਂ 2018 ਵਿੱਚ ਵੀਰਵਾਰ ਨੂੰ ਸਕੁਐਸ਼ ਮੁਕਾਬਲਿਆਂ ਵਿੱਚ ਪੁਰਸ਼ ਡਬਲਜ਼ ਅਤੇ ਮਿਕਸਡ ਡਬਲਜ਼ ਦੇ ਮੁਕਾਬਲੇ ਜਿੱਤਕੇ ਕੁਆਰਟਰਫਾਈਨਲ ਵਿੱਚ ਪਰਵੇਸ਼ ਕਰ ਲਿਆ । ਪੁਰਸ਼ ਡਬਲਜ਼ ਦੇ ਪੂਲ ਐੱਫ ਵਿੱਚ ਭਾਰਤ ਦੇ ਵਿਕਰਮ ਮਲਹੋਤਰਾ ਅਤੇ ਰਮੀਤ ਟੰਡਨ ਦੀ ਜੋੜੀ ਨੂੰ ਸਿਏਰਾ ਲਿਔਨ ਦੀ ਵਿਰੋਧੀ ਜੋੜੀ ਦੇ ਖਿਲਾਫ ਵਾਕਓਵਰ ਮਿਲ ਗਿਆ ਜਿਸ ਕਰਕੇ ਉਹ 2-0 ਦੀ ਜਿੱਤ ਦੇ ਨਾਲ ਅਗਲੇ ਦੌਰ ਵਿੱਚ ਪਹੁੰਚ ਗਏ । ਜਦਕਿ ਦੂਜੇ ਪਾਸੇ ਮਿਕਸਡ ਡਬਲਜ਼ ਵਿੱਚ ਦੀਪਿਕਾ ਪੱਲੀਕਲ ਅਤੇ ਸੌਰਵ ਘੋਸ਼ਾਲ ਦੀ ਜੋੜੀ ਨੇ ਆਪਣੇ ਅੰਤਿਮ-16 ਰਾਉਂਡ ਮੁਕਾਬਲੇ ਵਿੱਚ ਮਲੇਸ਼ੀਆ ਦੇ ਆਇਫਾ ਅਜ਼ਮਾਨ ਅਤੇ ਸੰਜੇ ਸਿੰਘ ਚਲ ਦੀ ਜੋੜੀ ਨੂੰ 7-11, 11-6, 11-8 ਨਾਲ ਹਰਾਕੇ ਕੁਆਰਟਰਫਾਈਨਲ ਵਿੱਚ ਜਗ੍ਹਾ ਬਣਾ ਲਈ ।  

ਇਕ ਹੋਰ ਮਿਕਸਡ ਡਬਲਜ਼ ਮੈਚ ਵਿੱਚ ਵੀ ਜੋਸ਼ਨਾ ਚਿਨੱਪਾ ਅਤੇ ਹਰਿੰਦਰ ਪਾਲ ਸੰਧੂ ਦੀ ਜੋੜੀ ਨੇ ਇਕ ਗੇਮ ਹਾਰਨੇ ਦੇ ਬਾਵਜੂਦ 2-1 ਨਾਲ ਮੈਚ ਜਿੱਤਿਆ । ਉਨ੍ਹਾਂ ਨੇ ਨਿਊਜ਼ੀਲੈਂਡ ਦੀ ਅਮਾਂਡਾ ਲੇਂਡਰਸ ਮਰਫੀ ਅਤੇ ਜੈਕ ਮਿਲਰ ਦੀ ਜੋੜੀ ਨੂੰ 11-7, 10-11, 11-5 ਨਾਲ ਹਰਾਇਆ । ਦੀਪਿਕਾ-ਸੌਰਵ ਹੁਣ ਕੁਆਰਟਰਫਾਈਨਲ ਵਿੱਚ ਵੇਲਸ ਦੀ ਟੇਸਨੀ ਇਵਾਂਸ ਅਤੇ ਪੀਟਰ ਕਰੀਡ ਦੀ ਜੋੜੀ ਨਾਲ ਭਿੜਨਗੇ ਜਦੋਂਕਿ ਇਕ ਹੋਰ ਮੈਚ ਵਿੱਚ ਜੋਸ਼ਨਾ-ਸੰਧੂ ਦਾ ਮੁਕਾਬਲਾ ਨਿਊਜ਼ੀਲੈਂਡ ਦੀ ਜੋਏਲਾ ਕਿੰਗ ਅਤੇ ਪਾਲ ਕਾਲ ਦੀ ਜੋੜੀ ਨਾਲ ਹੋਵੇਗਾ ।