ਭਾਰਤ ਜਨਵਰੀ ਵਿਚ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਤੇ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੀ ਕਰੇਗਾ ਮੇਜ਼ਬਾਨੀ

02/24/2020 7:12:10 PM

ਲੰਡਨ : ਭਾਰਤ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਤੇ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਜਨਵਰੀ 2022 ਵਿਚ ਚੰਡੀਗੜ੍ਹ ਵਿਚ ਕਰੇਗਾ ਤੇ ਬਰਮਿੰਘਮ ਵਿਚ ਹੋਣ ਵਾਲੀਆਂ ਖੇਡਾਂ ਵਿਚ ਇਸਦੇ ਤਮਗਿਆਂ ਨੂੰ 'ਮੁਕਾਬਲੇਬਾਜ਼ੀ ਦੇਸ਼ਾਂ ਦੀ ਰੈਂਕਿੰਗ' ਲਈ ਸ਼ਾਮਲ ਕੀਤਾ ਜਾਵੇਗਾ। ਰਾਸ਼ਟਰਮੰਡਲ ਖੇਡ ਮਹਾਸੰਘ (ਸੀ. ਜੀ. ਐੱਫ.) ਨੇ ਇਸਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਪ੍ਰਤੀਯੋਗਿਤਾਵਾਂ ਦੇ ਤਮਗਿਆਂ ਨੂੰ ਹਾਲਾਂਕਿ ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ ਦੇ ਇਕ ਹਫਤਾ ਅੰਕ ਸੂਚੀ ਵਿਚ ਜੋੜਿਆ ਜਾਵੇਗਾ।

ਸੀ. ਜੀ. ਐੱਫ. ਨੇ ਇੱਥੇ 21 ਤੋਂ 23 ਫਰਵਰੀ ਤਕ ਚੱਲੀ ਕਾਰਜਕਾਰੀ ਬੋਰਡ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਇਸ ਫੈਸਲੇ ਨੂੰ ਭਾਰਤ ਦੀ ਵੱਡੀ ਜਿੱਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ, ਜਿਸ ਨੇ ਨਿਸ਼ਾਨੇਬਾਜ਼ੀ ਨੂੰ ਹਟਾਏ ਜਾਣ ਤੋਂ ਬਾਅਦ 2022 ਬਰਮਿੰਘਮ ਖੇਡਾਂ ਦੇ ਬਾਈਕਾਟ ਦੀ ਚੇਤਾਵਨੀ ਦਿੱਤੀ ਸੀ।