ਦਿਵਿਆ ਦੀ ਜਿੱਤ ਨਾਲ ਬੱਝੀ ਭਾਰਤ ਨੂੰ ਸੋਨੇ ਦੀ ਉਮੀਦ

08/31/2017 4:22:42 AM

ਪੋਸੂਸ ਦਿ ਕਲਾਦਸ (ਬ੍ਰਾਜ਼ੀਲ)— ਵਿਸ਼ਵ ਕੈਡਿਟ ਸ਼ਤਰੰਜ ਚੈਂਪੀਅਨਸ਼ਿਪ 'ਚ 9 ਰਾਊਂਡਜ਼ ਤੋਂ ਬਾਅਦ ਭਾਰਤ ਦੀ ਉੱਭਰਦੀ ਖਿਡਾਰਨ ਦਿਵਿਆ ਦੇਸ਼ਮੁੱਖ ਨੇ ਇਕ ਹੋਰ ਜਿੱਤ ਦਰਜ ਕਰਦਿਆਂ ਅੰਡਰ-12 ਬਾਲਿਕਾ ਵਰਗ ਦੀ ਵਿਸ਼ਵ ਚੈਂਪੀਅਨਸ਼ਿਪ ਵਿਚ 8 ਅੰਕਾਂ ਨਾਲ ਸਿੰਗਲ ਬੜ੍ਹਤ ਬਰਕਰਾਰ ਰੱਖੀ। ਅੱਜ ਉਸ ਨੇ ਅਮਰੀਕਾ ਦੀ ਭਾਰਤੀ ਮੂਲ ਦੀ ਖਿਡਾਰਨ ਮਯੱਪਨ ਅਨਾਪੂਰਨਾ 'ਤੇ ਕਾਲੇ ਮੋਹਰਿਆਂ ਨਾਲ ਜਿੱਤ ਦਰਜ ਕੀਤੀ। ਦਿਵਿਆ ਨੇ ਹੁਣ ਅਗਲੇ ਰਾਊਂਡ ਵਿਚ ਉਜ਼ਬੇਕਿਸਤਾਨ ਦੀ ਮਫਤੂਨਾ ਬੋਬੋਮੁਰੋਦੋਵਾ ਨਾਲ ਸਫੈਦ ਮੋਹਰਿਆਂ ਨਾਲ ਮੁਕਾਬਲਾ ਕਰਨਾ ਹੈ ਤੇ ਇਕ ਹੋਰ ਜਿੱਤ ਉਸ ਦਾ ਖਿਤਾਬ 'ਤੇ ਕਬਜ਼ਾ ਤੈਅ ਕਰ ਸਕਦੀ ਹੈ।
ਹੋਰਨਾਂ ਵਰਗ ਦੇ ਅੰਡਰ-9 'ਚ ਬਾਲਕ ਵਰਗ ਵਿਚ ਇਮਾਪਰਥੀ 6.5 ਅੰਕਾਂ ਨਾਲ ਛੇਵੇਂ ਤੇ ਬਾਲਿਕਾ ਵਿਚ ਏ. ਐੱਨ. ਸ਼ੈਫਾਲੀ 6.5 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਚੱਲ ਰਹੀ ਹੈ। ਅੰਡਰ-10 ਵਰਗ ਵਿਚ ਬਾਲਕਾਂ ਵਿਚ ਭਰਤ ਸੁਬਰਾਮਣੀਅਮ 6.5 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ, ਜਦਕਿ ਬਾਲਿਕਾਵਾਂ ਵਿਚ ਵਾਰਸ਼ਿਨੀ ਸਾਹਿਥੀ 6.5 ਅੰਕਾਂ ਨਾਲ ਛੇਵੇਂ ਸਥਾਨ 'ਤੇ ਹੈ।