ਭਾਰਤ ਨੇ ਹੁਣ ਤੱਕ ਦੀ ਸਭ ਤੋਂ ਉਮਰ-ਦਰਾਜ਼ ਟੀਮ ਉਤਾਰੀ

05/23/2019 4:37:05 AM

ਨਵੀਂ ਦਿੱਲੀ- ਭਾਰਤ ਨੇ ਵਿਸ਼ਵ ਕੱਪ ਵਿਚ ਹੁਣ ਤੱਕ ਦੀ ਆਪਣੀ ਸਭ ਤੋਂ ਉਮਰ-ਦਰਾਜ਼ ਟੀਮ ਉਤਾਰੀ ਹੈ। ਇਹ ਬ੍ਰਿਟੇਨ ਵਿਚ 30 ਮਈ ਤੋਂ ਸ਼ੁਰੂ ਹੋਣ ਵਾਲੀ ਇਸ ਕ੍ਰਿਕਟ ਪ੍ਰਤੀਯੋਗਿਤਾ ਵਿਚ ਸਭ ਤੋਂ ਵੱਧ ਤਜਰਬੇਕਾਰ ਟੀਮ ਦੇ ਰੂਪ ਵਿਚ ਵੀ ਸ਼ੁਰੂਆਤ ਕਰੇਗੀ। ਭਾਰਤੀ ਟੀਮ ਦੀ ਔਸਤ ਉਮਰ 29.53 ਸਾਲ ਹੈ। ਇਸ ਵਿਚ ਮਹਿੰਦਰ ਸਿੰਘ ਧੋਨੀ (37 ਸਾਲ) ਸਭ ਤੋਂ ਵੱਧ ਉਮਰ ਦਾ, ਜਦਕਿ ਕੁਲਦੀਪ ਯਾਦਵ (24 ਸਾਲ) ਸਭ ਤੋਂ ਘੱਟ ਉਮਰ ਦਾ ਖਿਡਾਰੀ ਸ਼ਾਮਲ ਹੈ। ਵਿਸ਼ਵ ਕੱਪ ਵਿਚ ਹਿੱਸਾ ਲੈ ਰਹੀਆਂ 10 ਟੀਮਾਂ ਵਿਚ ਸ਼੍ਰੀਲੰਕਾ (29.9) ਅਤੇ ਦੱਖਣੀ ਅਫਰੀਕਾ (29.5) ਤੋਂ ਬਾਅਦ ਭਾਰਤੀ ਟੀਮ ਸਭ ਤੋਂ ਵੱਧ ਉਮਰ-ਦਰਾਜ਼ ਹੈ ਪਰ ਜੇਕਰ 1975 ਤੋਂ ਹੁਣ ਤੱਕ ਦੀਆਂ ਭਾਰਤੀ ਟੀਮਾਂ 'ਤੇ ਗੌਰ ਕੀਤਾ ਜਾਵੇ ਤਾਂ ਵਿਰਾਟ ਕੋਹਲੀ ਦੀ ਟੀਮ ਉਮਰ ਦੇ ਮਾਮਲੇ ਵਿਚ ਪਿਛਲੀਆਂ ਸਾਰੀਆਂ ਟੀਮਾਂ ਨੂੰ ਪਿੱਛੇ ਛੱਡ ਦਿੰਦੀ ਹੈ। ਇਸ ਤੋਂ ਪਹਿਲਾਂ ਭਾਰਤ ਨੇ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਉਮਰ-ਦਰਾਜ਼ ਟੀਮ 2011 ਵਿਚ ਉਤਾਰੀ ਸੀ। ਇਸ ਦੀ ਔਸਤ ਉਮਰ 28.3 ਸਾਲ ਸੀ। ਧੋਨੀ ਦੀ ਅਗਵਾਈ ਵਾਲੀ ਇਹ ਟੀਮ ਵਿਸ਼ਵ ਚੈਂਪੀਅਨ ਬਣੀ ਸੀ।

Gurdeep Singh

This news is Content Editor Gurdeep Singh