ਸੁਦੀਰਮਨ ਕੱਪ ''ਚ ਭਾਰਤ ਨੂੰ ਮਿਲਿਆ ਮੁਸ਼ਕਿਲ ਨਾਲ ਡ੍ਰਾ

03/22/2019 11:04:41 AM

ਨਵੀਂ ਦਿੱਲੀ - ਭਾਰਤ ਨੂੰ ਚੀਨ 'ਚ 19 ਤੋਂ 26 ਮਈ ਤੱਕ ਹੋਣ ਵਾਲੀ ਸੁਦੀਰਮਨ ਕੱਪ ਮਿਕਸ ਟੀਮ ਬੈਡਮਿੰਟਨ ਚੈਂਪੀਅਨਸ਼ਿੱਪ 'ਚ ਔਖਾ ਡਰਾ ਮਿਲਿਆ ਹੈ ਜਿਸ 'ਚ ਦਸ ਵਾਰ ਦੀ ਚੈਂਪੀਅਨ ਚੀਨ ਤੇ ਮਲੇਸ਼ੀਆ ਦੀਆਂ ਟੀਮਾਂ ਵੀ ਹਨ। ਭਾਰਤ 2011 ਤੇ 2017 'ਚ ਟੂਰਨਾਮੈਂਟ ਦੇ ਕੁਆਟਰ ਫਾਈਨਲ ਤੱਕ ਪਹੁੰਚਿਆ ਤੇ ਦੋਨਾਂ ਵਾਰ ਚੀਨ ਨਾਲ ਹਾਰ ਗਿਆ। ਟਾਪ ਰੈਂਕਿਗ ਦੀ ਜਾਪਾਨ ਗਰੁੱਪ ਏ 'ਚ ਥਾਈਲੈਂਡ ਤੇ ਰੂਸ ਦੇ ਨਾਲ ਹੈ। ਇੰਡੋਨੇਸ਼ੀਆ ਦੇ ਗਰੁੱਪ 'ਚ ਡੈਨਮਾਰਕ ਤੇ ਜਾਪਾਨ ਹੈ ਜਦ ਕਿ ਪਿਛਲੇ ਚੈਂਪੀਅਨ ਕੋਰੀਆ ਦੇ ਗਰੁੱਪ 'ਚ ਚੀਨੀ ਤਾਇਪੈ ਤੇ ਹਾਂਗਕਾਂਗ ਹਨ। ਹਰ ਗਰੁੱਪ ਤੋਂ ਸਿਖਰ ਦੋ ਟੀਮਾਂ ਕੁਆਟਰ ਫਾਈਨਲ 'ਚ ਪੁੱਜਣਗੀਆਂ।