ਟੋਕੀਓ ਓਲੰਪਿਕ ਲਈ ਭਾਰਤ ਨੇ ਸ਼ੂਟਿੰਗ, ਕੁਸ਼ਤੀ ਸਣੇ ਹੁਣ ਤਕ ਕੁੱਲ 18 ਕੋਟੇ ਕੀਤੇ ਹਾਸਲ

10/01/2019 11:49:00 AM

ਸਪੋਰਸਟ ਡੈਸਕ— ਟੋਕੀਓ  'ਚ ਅਗਲੇ 2020 'ਚ ਸਾਲ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਤੀਰਅੰਦਾਜ਼ੀ, ਐਥਲੈਟਿਕਸ, ਸ਼ੂਟਿੰਗ ਅਤੇ ਰੈਸਲਿੰਗ 'ਚ ਭਾਰਤ ਨੇ ਹੁਣ ਤੱਕ ਕੁਲ 18 ਕੋਟੇ ਹਾਸਲ ਕੀਤੇ ਹਨ। ਭਾਰਤੀ ਖਿਡਾਰੀਆਂ ਨੇ ਐਥਲੈਟਿਕਸ 'ਚ 2, ਸ਼ੂਟਿੰਗ 'ਚ 9, ਕੁਸ਼ਤੀ 'ਚ 4 ਅਤੇ ਤੀਰਅੰਦਾਜ਼ੀ 'ਚ 3 ਕੋਟੇ ਹਾਸਲ ਕੀਤੇ ਗਏ ਹਨ।

ਕੁਸ਼ਤੀ 'ਚ ਰਵੀ ਕੁਮਾਰ, ਬਜਰੰਗ ਪੁਨੀਆ, ਦੀਪਕ ਪੁਨੀਆ ਅਤੇ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ ਓਲੰਪਿਕ ਕੋਟਾ ਜਿੱਤਿਆ। ਤੀਰਅੰਦਾਜ਼ੀ 'ਚ ਤਰੁਣਦੀਪ ਰਾਏ, ਅਤਾਨੂ ਦਾਸ ਅਤੇ ਪ੍ਰਵੀਨ ਜਾਧਵ (ਪੁਰਸ਼ ਟੀਮ ਰੀਕਵਰ) ਨੇ ਕੋਟਾ ਹਾਸਲ ਕੀਤਾ। ਪੁਰਸ਼ਾਂ 20 ਕਿਲੋਮੀਟਰ ਪੈਦਲ ਚਾਲ 'ਚ ਇਰਫਾਨ ਨੂੰ ਐਥਲੀਟ ਕੋਟਾ ਮਿਲਿਆ ਜਦ ਕਿ ਮਿਕਸਡ ਰਿਲੇਅ ਟੀਮ ਨੇ ਕੋਟਾ ਮੁਹੰਮਦ ਅਨਸ, ਵੀ ਕੇ ਵਿਸਮਯ, ਜਿਸਨਾ ਮੈਥਿਊ ਅਤੇ ਨਿਰਮਲ ਨੇ ਹਾਸਲ ਕੀਤਾ।
ਨਿਸ਼ਾਨੇਬਾਜ਼ੀ 'ਚ ਦਿਵਯਾਂਸ਼ ਸਿੰਘ ਪੰਵਾਰ (10 ਮੀਟਰ ਏਅਰ ਰਾਈਫਲ), ਸੰਜੀਵ ਰਾਜਪੂਤ (50 ਮੀਟਰ ਰਾਈਫਲ ਤਿੰਨ ਪੋਜ਼ੀਸ਼ਨ) ਅਤੇ ਰਾਹੀ ਸਰਨੋਬਤ (25 ਮੀਟਰ ਪਿਸਟਲ ਮਹਿਲਾ) ਨੇ ਕੋਟਾ ਹਾਸਲ ਕੀਤਾ। ਇਸ ਦੇ ਨਾਲ ਹੀ, 10 ਮੀਟਰ ਏਅਰ ਪਿਸਟਲ 'ਚ ਸੌਰਭ ਚੌਧਰੀ ਅਤੇ ਅਭਿਸ਼ੇਕ ਵਰਮਾ, ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ 'ਚ ਅੰਜੁਮ ਅਤੇ ਅਪੂਰਵੀ ਚੰਦੇਲਾ ਅਤੇ ਮਹਿਲਾ 10 ਮੀਟਰ ਏਅਰ ਪਿਸਟਲ 'ਚ ਮਨੂ ਭਾਕਰ ਅਤੇ ਯਾਸ਼ਸਵਨੀ ਸਿੰਘ ਨੇ 2-2 ਕੋਟੇ ਹਾਸਲ ਕੀਤੇ।

ਹਾਲ ਹੀ 'ਚ ਨੂਰ ਸੁਲਤਾਨ (ਕਜ਼ਾਕਿਸਤਾਨ) 'ਚ ਵਰਲਡ ਚੈਂਪੀਅਨਸ਼ਿਪ ਦੌਰਾਨ ਭਾਰਤ ਲਈ ਦੀਪਕ ਪੁਨੀਆ (86 ਕਿੱਲੋ) ਨੇ ਚਾਂਦੀ, ਰਵੀ ਕੁਮਾਰ ਦਹੀਆ (57 ਕਿਲੋ), ਰਾਹੁਲ ਅਵਾਰੇ (61 ਕਿਲੋ), ਬਜਰੰਗ ਪੁਨੀਆ (65 ਕਿਲੋ) ਅਤੇ ਵਿਨੇਸ਼ ਫੋਗਟ (ਭਾਰਤ ਲਈ) 53 ਕਿਲੋ) ਨੇ ਕਾਂਸੀ ਦਾ ਤਮਗਾ ਜਿੱਤਿਆ। ਰਾਹੁਲ ਅਵਾਰੇ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਓਲੰਪਿਕ ਕੋਟੇ ਹਾਸਲ ਕੀਤੇ ਹਨ।

ਟੋਕੀਓ 'ਚ ਅਗਲੇ ਸਾਲ 24 ਜੁਲਾਈ ਤੋਂ ਓਲੰਪਿਕ ਖੇਡਾਂ ਸ਼ੁਰੂ ਹੋਣਗੀਆਂ, ਜਿੱਥੇ ਦੁਨੀਆ ਭਰ ਦੇ ਖਿਡਾਰੀ ਆਪਣੀਆਂ ਖੇਡਾਂ 'ਚ ਤਗਮੇ ਜਿੱਤਣ ਦੇ ਇਰਾਦੇ ਨਾਲ ਉਤਰਣਗੇ। ਭਾਰਤ ਨੂੰ ਸ਼ੂਟਿੰਗ ਅਤੇ ਕੁਸ਼ਤੀ 'ਚ ਤਗਮੇ ਦੀਆਂ ਕਾਫੀ ਉਮੀਦ ਰਹਿੰਦੀਆਂ ਹਨ।