ਭਾਰਤ ਨੂੰ ਟੇਬਲ ਟੈਨਿਸ ਪੁਰਸ਼ ਤੇ ਮਹਿਲਾ ਮਿਕਸਡ ''ਚ ਸੋਨ ਤਮਗਾ

12/04/2019 8:17:50 PM

ਕਾਠਮੰਡੂ— ਭਾਰਤ ਨੇ 13ਵੇਂ ਦੱਖਣੀ ਏਸ਼ੀਆਈ ਖੇਡਾਂ ਦੀ ਟੇਬਲ ਟੈਨਿਸ ਪ੍ਰਤੀਯੋਗਿਤਾ ਦੀ ਪੁਰਸ਼ ਤੇ ਮਹਿਲਾ ਮਿਕਸਡ ਮੁਕਾਬਲਿਆਂ 'ਚ ਬੁੱਧਵਾਰ ਨੂੰ ਇੱਥੇ ਸੋਨ ਤੇ ਚਾਂਦੀ ਤਮਗਾ ਜਿੱਤਿਆ। ਪੁਰਸ਼ ਮਿਕਸਡ ਫਾਈਨਲ ਦੇਸਾਈ ਤੇ ਐਂਥਨੀ ਅਮਲਰਾਜ ਨੇ ਹਮਵਤਨ ਸਾਨਿਲ ਸ਼ੈੱਟੀ  ਤੇ ਸੁਧਾਂਸ਼ੁ ਗਰੋਵਰ ਨੂੰ 8-11, 11-7, 11-7, 11-5, 8-11, 12-10 ਨਾਲ ਹਰਾਇਆ। ਨੇਪਾਲ ਦੇ ਸਾਂਤੂ ਤੇ ਵਿਨੇਸ਼ ਖਾਨੀਆ ਨੇ ਕਾਂਸੀ ਤਮਗਾ ਜਿੱਤਿਆ। ਮਹਿਲਾ ਮਿਕਸਡ ਫਾਈਨਲ 'ਚ ਮਾਧੁਰਿਕਾ ਪਾਟਕਰ ਤੇ ਸ਼੍ਰੀਜਾ ਅਕੁਲਾ ਨੇ ਸੁਰਿਤਰਾ ਮੁਖਰਜੀ ਤੇ ਅਯਹਿਕਾ ਮੁਖਰਜੀ ਨੂੰ 2-11, 11-8, 11-8, 11-6, 5-11, 11-5 ਨਾਲ ਹਰਾ ਕੇ ਖਿਤਾਬ ਜਿੱਤਿਆ। ਸ਼੍ਰੀਲੰਕਾ ਦੀ ਵਿਸ਼ਾਖਾ ਮਧੁਰੰਗੀ ਤੇ ਹੰਸਿਨੀ ਪੁਲਿਮਾ ਨੇ ਕਾਂਸੀ ਤਮਗਾ ਜਿੱਤਿਆ। ਮਿਕਸਡ ਡਬਲਜ਼ 'ਚ ਹਰਮਤੀ ਤੇ ਸੁਰਿਤਰਾ ਮੁਖਰਜੀ ਨੇ ਅਮਲਰਾਜ ਤੇ ਅਯਹਿਕਾ ਨੂੰ 11-6, 9-11, 11-6, 11-6, 11-8 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ।


Gurdeep Singh

Content Editor

Related News