ਭਾਰਤ ਫੀਫਾ ਰੈਂਕਿੰਗ 'ਚ ਦੋ ਸਥਾਨ ਹੇਠਾਂ ਖਿਸਕਿਆ, ਬੈਲਜੀਅਮ ਪਹਿਲੇ ਸਥਾਨ 'ਤੇ

11/29/2019 11:12:34 AM

ਸਪੋਰਟਸ ਡੈਸਕ— ਭਾਰਤ ਨੂੰ ਵਿਸ਼ਵ ਕੱਪ ਕੁਆਲੀਫਾਇਰ 'ਚ ਹਾਲ ਹੀ ਦੇ ਮੈਚਾਂ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਖਮਿਆਜ਼ਾ ਵੀਰਵਾਰ ਨੂੰ ਜਾਰੀ ਤਾਜ਼ਾ ਫੀਫਾ ਰੈਂਕਿੰਗ 'ਚ ਦੋ ਸਥਾਨਾਂ ਦੇ ਨੁਕਸਾਨ ਦੇ ਨਾਲ ਝੱਲਣਾ ਪਿਆ। ਭਾਰਤ ਨੂੰ ਕਤਰ 'ਚ ਹੋਣ ਵਾਲੇ 2022 ਦੇ ਵਿਸ਼ਵ ਕੱਪ ਦੇ ਕੁਆਲੀਫਾਇਰ ਰਾਊਂਡ 'ਚ ਆਪਣੇ ਪਿਛਲੇ ਤਿੰਨ ਮੈਚਾਂ 'ਚ ਬੰਗਲਾਦੇਸ਼ ਨਾਲ 1-1 ਤੇ ਅਫਗਾਨਿਸਤਾਨ ਨਾਲ 1-1 ਦਾ ਡਰਾਅ ਖੇਡਣ ਤੋਂ ਬਾਅਦ ਓਮਾਨ ਹੱਥੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।PunjabKesari ਭਾਰਤ ਨੂੰ ਦੋ ਸਥਾਨਾਂ ਦਾ ਨੁਕਸਾਨ ਹੋਇਆ ਤੇ ਉਹ 106ਵੇਂ ਤੋਂ 108ਵੇਂ ਸਥਾਨ 'ਤੇ ਖਿਸਕ ਗਿਆ। ਫੀਫਾ ਰੈਂਕਿੰਗ 'ਚ ਟਾਪ-5 ਸਥਾਨਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਬੈਲਜੀਅਮ ਪਹਿਲੇ, ਫਰਾਂਸ ਦੂਜੇ, ਬ੍ਰਾਜ਼ੀਲ ਤੀਜੇ, ਇੰਗਲੈਂਡ ਚੌਥੇ ਤੇ ਉਰੂਗਵੇ 5ਵੇਂ ਨੰਬਰ 'ਤੇ ਹੈ।


Related News