ਭਾਰਤ ਸੈਗ ''ਚ 300 ਤਮਗਿਆਂ ਦੇ ਨੇੜੇ ਪਹੁੰਚਿਆ

12/10/2019 1:43:02 AM

ਕਾਠਮੰਡੂ— ਭਾਰਤ ਨੇ 13ਵੇਂ ਦੱਖਣੀ ਏਸ਼ੀਆਈ ਖੇਡਾਂ ਦੇ ਖਤਮ ਹੋਣ ਤੋਂ ਇਕ ਦਿਨ ਪਹਿਲਾਂ ਮੁੱਕੇਬਾਜ਼ੀ 'ਚ 6 ਸੋਨ ਤਮਗਿਆਂ ਨਾਲ ਸੋਮਵਾਰ ਨੂੰ ਇੱਥੇ ਆਪਣੇ ਤਮਗਿਆਂ ਦੀ ਸੰਖਿਆਂ 300 ਦੇ ਨੇੜੇ ਪਹੁੰਚ ਗਈ। ਮੁਕਾਬਲੇ ਦੇ 8ਵੇਂ ਦਿਨ ਭਾਰਤੀ ਖਿਡਾਰੀਆਂ ਨੇ 27 ਸੋਨ, 12 ਚਾਂਦੀ ਸਮੇਤ 42 ਤਮਗੇ ਜਿੱਤੇ। ਭਾਰਤ ਦੇ ਕੁਲ ਤਮਗਿਆਂ ਦੀ ਸੰਖਿਆਂ 294 (159 ਸੋਨ, 91 ਚਾਂਦੀ ਤੇ 44 ਕਾਂਸੀ) ਹੋ ਗਈ, ਜਿਸ ਨਾਲ ਉਹ ਸੂਚੀ 'ਚ ਚੋਟੀ 'ਤੇ ਹੈ। ਨੇਪਾਲ 195 ਤਮਗਿਆਂ (49 ਸੋਨ, 54 ਚਾਂਦੀ ਤੇ 92 ਕਾਂਸੀ) ਦੂਜੇ ਤੇ ਸ਼੍ਰੀਲੰਕਾ 236 ਤਮਗਿਆਂ (39 ਸੋਨ, 79 ਚਾਂਦੀ ਤੇ 118 ਕਾਂਸੀ) ਤੀਜੇ ਸਥਾਨ 'ਤੇ ਹੈ। ਭਾਰਤ ਨੂੰ ਪ੍ਰਤੀਯੋਗਿਤਾ ਦੇ ਆਖਰੀ ਦਿਨ ਮੁੱਕੇਬਾਜ਼ੀ ਦੇ ਸੱਤ ਮੁਕਾਬਲਿਆਂ 'ਚ ਹਿੱਸਾ ਲੈਣਾ ਹੈ, ਇਸ ਦੌਰਾਨ ਗੁਹਾਟੀ 'ਚ 309 ਤਮਗਿਆਂ ਦਾ ਰਿਕਾਰਡ ਟੁੱਟਣਾ ਮੁਸ਼ਕਿਲ ਹੈ। ਭਾਰਤ ਹਾਲਾਂਕਿ ਇਕ ਵਾਰ ਫਿਰ 300 ਤਮਗਿਆਂ ਦੀ ਸੰਖਿਆਂ ਨੂੰ ਪਾਰ ਕਰੇਗਾ। ਸੋਮਵਾਰ ਭਾਰਤ ਨੂੰ ਸਭ ਤੋਂ ਜ਼ਿਆਦਾ ਤਮਗੇ ਮੁੱਕੇਬਾਜ਼ੀ 'ਚ ਮਿਲੇ।


Gurdeep Singh

Content Editor

Related News