ਭਾਰਤ ਨੇ ਇਸਲਾਮਾਬਾਦ ''ਚ ਨਵੇਂ ਸਿਰੇ ਤੋਂ ਸੁਰੱਖਿਆ ਜਾਂਚ ਦੀ ਕੀਤੀ ਮੰਗ

08/13/2019 3:50:02 AM

ਨਵੀਂ ਦਿੱਲੀ- ਭਾਰਤ ਦੇ ਰਾਸ਼ਟਰੀ ਟੈਨਿਸ ਮਹਾਸੰਘ ਨੇ ਪਾਕਿਸਤਾਨ ਵਿਰੁੱਧ ਇਸਲਾਮਾਬਾਦ ਵਿਚ ਹੋਣ ਵਾਲੇ ਡੇਵਿਸ ਕੱਪ ਮੁਕਾਬਲੇ ਦਾ ਸਥਾਨ ਬਦਲਣ ਦੀ ਮੰਗ ਨਾ ਕਰਨ ਦਾ ਫੈਸਲਾ ਕੀਤਾ ਪਰ ਤਾਜ਼ਾ ਰਾਜਨੀਤਿਕ ਤਣਾਅ ਦੇ ਕਾਰਣ ਆਈ. ਟੀ. ਐੱਫ. ਕੋਲੋਂ ਨਵੇਂ ਸਿਰੇ ਤੋਂ ਸੁਰੱਖਿਆ ਜਾਂਚ ਕਰਵਾਉਣ ਦੀ ਬੇਨਤੀ ਕੀਤੀ ਹੈ।
ਏ. ਆਈ. ਟੀ. ਏ. ਸਕੱਤਰ ਹਿਰਣਮਯ ਚੈਟਰਜੀ ਨੇ ਆਈ. ਟੀ. ਐੱਫ. ਦੇ ਕਾਰਜਕਾਰੀ ਡਾਇਰੈਕਟਰ ਜਸਟਿਨ ਅਲਬਰਟ ਨੂੰ ਲਿਖੀ ਈਮੇਲ ਵਿਚ ਕਿਹਾ, ''ਸਾਨੂੰ ਪਤਾ ਹੈ ਕਿ ਰਾਜਨੀਤਿਕ ਸੰਬੰਧ ਬਿਗੜਨ ਤੋਂ ਪਹਿਲਾਂ ਤੁਸੀਂ ਸੁਰੱਖਿਆ ਜਾਂਚ ਕਰਵਾਈ ਸੀ। ਆਈ. ਟੀ. ਐੱਫ. ਆਪਣੀ ਸੰਤੁਸ਼ਟੀ ਅਤੇ ਸਬੰਧਤ ਪੱਖਾਂ ਦੀ ਸੁਰੱਖਿਆ ਤੈਅ ਕਰਾਉਣ ਲਈ ਇਕ ਹੋਰ ਸੁਰੱਖਿਆ ਜਾਂਚ ਕਰਵਾ ਸਕਦਾ ਹੈ।''
ਉਸ ਨੇ ਇਸ ਪੱਤਰ ਵਿਚ ਹਾਲਾਂਕਿ ਲਿਖਿਆ, ''ਏ. ਆਈ. ਟੀ. ਏ. ਸੁਰੱਖਿਆ ਨੂੰ ਲੈ ਕੇ ਤੁਹਾਡੀ ਆਖਰੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਿਹਾ ਹੈ। ਟੀਮ ਦੇ ਆਗਮਨ ਤੋਂ ਲੈ ਕੇ ਅੰਤ ਤਕ ਦਾ ਵਿਸਥਾਰਪੂਰਵਕ ਸੁਰੱਖਿਆ ਪ੍ਰੋਗਰਾਮ ਦਾ ਬਿਓਰਾ ਚਾਹੀਦਾ ਹੈ ਤਾਂ ਕਿ ਅਸੀਂ ਖਿਡਾਰੀਆਂ ਦੇ ਵੀਜ਼ੇ ਲਈ ਬੇਨਤੀ ਕਰ ਸਕੀਏ।'' ਏ. ਆਈ. ਟੀ. ਏ. ਨੇ ਕਿਹਾ ਕਿ ਉਹ ਆਈ. ਟੀ. ਐੱਫ. ਦੇ ਨਿਰਦੇਸ਼ਾਂ ਦੀ ਪਾਲਣਾ ਕਰੇਗਾ।

Gurdeep Singh

This news is Content Editor Gurdeep Singh