ਭਾਰਤ ਨੇ ਕੀਨੀਆ ਨੂੰ 48-19 ਨਾਲ ਹਰਾਇਆ

06/24/2018 8:16:01 PM

ਦੁਬਈ : ਵਿਸ਼ਵ ਚੈਂਪੀਅਨ ਭਾਰਤੀ ਕਬੱਡੀ ਟੀਮ ਨੇ ਆਪਣਾ ਦਬਦਬਾ ਜਾਰੀ ਰੱਖਦੇ ਹੋਏ 6 ਦੇਸ਼ਾਂ ਦੇ ਕਬੱਡੀ ਮਾਸਟਰਸ ਟੂਰਨਾਮੈਂਟ 'ਚ ਕੀਨੀਆ ਨੂੰ 48-19 ਨਾਲ ਮਾਤ ਦਿੱਤੀ | ਭਾਰਤ ਨੇ ਪਹਿਲੇ ਮੈਚ 'ਚ ਆਪਣੀ ਸਖਤ ਵਿਰੋਧੀ ਪਾਕਿਸਤਾਨ ਟੀਮ ਨੂੰ 36-20 ਨਾਲ ਹਰਾਇਆ ਸੀ | ਭਾਰਤੀ ਟੀਮ ਦੀ ਜਿੱਤ ਦੇ ਹੀਰੋ ਰਹੇ ਰਿਸ਼ਾਂਕ ਦੇਵਾਡਿਆ ਜਿਨ੍ਹਾਂ ਨੇ ਰੇਡ ਤੋਂ ਭਾਰਤ ਨੂੰ ਸਭ ਤੋਂ ਜ਼ਿਆਦਾ 15 ਅੰਕ ਦਿਵਾਏ ਜਦਕਿ ਮੋਨੂੰ ਗੋਯਤ ਨੇ 10 ਅੰਕ ਹਾਸਲ ਕੀਤੇ | ਭਾਰਤ ਗਰੁਪ ਏ 'ਚ 10 ਅੰਕਾਂ ਨਾਲ ਸਿਖਰ 'ਤੇ ਹੈ | ਟੂਰਨਾਮੈਂਟ ਦੇ ਇਕ ਹੋਰ ਮੈਚ 'ਚ ਇਰਾਨ ਨੇ ਅਰਜਨਟੀਨਾ ਨੂੰ 54-24 ਨਾਲ ਹਰਾਇਆ | ਇਰਾਨ ਨੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ ਹੈ | ਇਰਾਨ ਨੇ ਕੱਲ ਕੋਰੀਆ ਨੂੰ 35-20 ਨਾਲ ਹਰਾਇਆ ਸੀ |