ਭਾਰਤ ਨੇ ਫੀਬਾ ਏਸ਼ੀਆ ਕੱਪ ''ਚ ਕਜ਼ਾਖਿਸਤਾਨ ਨੂੰ ਹਰਾਇਆ

07/30/2017 3:55:47 AM

ਬੈਂਗਲੁਰੂ — ਭਾਰਤੀ ਮਹਿਲਾ ਬਾਸਕਟਬਾਲ ਟੀਮ ਨੇ ਸ਼ਨੀਵਾਰ ਇੱਥੇ ਰੋਮਾਂਚਕ ਮੁਕਾਬਲੇ 'ਚ ਕਜ਼ਾਖਿਸਤਾਨ ਨੂੰ 75-73 ਨਾਲ ਹਰਾ ਕੇ ਫੀਬਾ ਏਸ਼ੀਆ ਕੱਪ 2017 ਦੇ ਡਿਵੀਜ਼ਨ 'ਏ' 'ਚ ਪ੍ਰਵੇਸ਼ ਕੀਤਾ। ਭਾਰਤ ਅਤੇ ਕਜ਼ਾਖਿਸਤਾਨ 'ਚ ਹੋਏ ਡਿਵੀਜ਼ਨ 'ਬੀ' ਦੇ ਫਾਈਨਲ 'ਚ ਮੇਜਬਾਨ ਟੀਮ ਜੇਤੂ ਰਹੀ। ਭਾਰਤ ਨੂੰ ਹੁਣ ਫੀਬਾ ਮਹਿਲਾ ਏਸ਼ੀਆ ਕੱਪ ਦੇ ਅਗਲੇ ਚਰਾ ਲਈ ਡਿਵੀਜ਼ਨ 'ਏ' 'ਚ ਪ੍ਰੋਮੋਟ ਕਰ ਦਿੱਤਾ ਗਿਆ।
ਇਸ ਜਿੱਤ ਤੋਂ ਖੁਸ਼ ਭਾਰਤੀ ਬਾਸਕਟਬਾਲ ਮਹਾਸੰਘ ਦੇ ਪ੍ਰਧਾਨ ਗੋਵਿੰਦਰਾਜ ਨੇ ਭਾਰਤੀ ਟੀਮ ਲਈ 10 ਲੱਖ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ।