ਭਾਰਤ ਨੇ ਬੰਗਲਾਦੇਸ਼ ਨੂੰ 7-0 ਨਾਲ ਹਰਾਇਆ

10/14/2017 9:02:39 AM

ਢਾਕਾ, (ਬਿਊਰੋ)— ਭਾਰਤ ਨੇ ਆਪਣਾ ਧਮਾਕੇਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਮੇਜ਼ਬਾਨ ਬੰਗਲਾਦੇਸ਼ ਨੂੰ ਸ਼ੁੱਕਰਵਾਰ ਨੂੰ 7-0 ਨਾਲ ਹਰਾ ਕੇ ਹੀਰੋ ਏਸ਼ੀਆ ਕੱਪ ਹਾਕੀ ਟੂਰਨਾਮੈਂਟ 'ਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ। 
ਭਾਰਤ ਦੀ ਇਕਤਰਫਾ ਜਿੱਤ 'ਚ ਗੁਰਜੰਟ ਸਿੰਘ (7ਵੇਂ ਮਿੰਟ), ਆਕਾਸ਼ਦੀਪ ਸਿੰਘ (10ਵੇਂ), ਲਲਿਤ ਉਪਾਧਿਆਏ (13ਵੇਂ), ਅਮਿਤ ਰੋਹਿਦਾਸ (20ਵੇਂ), ਹਰਮਨਪ੍ਰੀਤ ਸਿੰਘ (28ਵੇਂ ਤੇ 47ਵੇਂ) ਤੇ ਰਮਨਦੀਪ ਸਿੰਘ (46ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਇਸ ਜਿੱਤ ਤੋਂ ਬਾਅਦ ਅੰਕ ਸੂਚੀ 'ਚ ਚੋਟੀ 'ਤੇ ਬਣਿਆ ਹੋਇਆ ਹੈ।