ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਜਿੱਤਿਆ ਅੰਡਰ-19 ਦਾ ਖਿਤਾਬ

08/12/2019 1:18:00 AM

ਹੋਵ— ਕਪਤਾਨ ਪ੍ਰਿਯਮ ਗਰਗ ਦੀ 73 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤੀ ਅੰਡਰ-19 ਟੀਮ ਨੇ ਬੰਗਲਾਦੇਸ਼ ਅੰਡਰ-19 ਨੂੰ ਐਤਵਾਰ 6 ਵਿਕਟਾਂ ਨਾਲ ਹਰਾ ਕੇ ਤ੍ਰਿਕੋਣੀ ਅੰਡਰ-19 ਸੀਰੀਜ਼ ਦਾ ਖਿਤਾਬ ਜਿੱਤਿਆ। ਬੰਗਲਾਦੇਸ਼ ਨੇ 50 ਓਵਰਾਂ 'ਚ 261 ਦੌੜਾਂ ਬਣਾਈਆਂ, ਜਦਕਿ ਭਾਰਤ ਨੇ 48.4 ਓਵਰਾਂ 'ਚ 4 ਵਿਕਟਾਂ 'ਤੇ 264 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਭਾਰਤ ਵਲੋਂ ਜਿੱਤ 'ਚ ਯਸ਼ਾਸਵੀ ਨੇ 50, ਦਿਵਿਆਂਸ਼ ਸਕਸੇਨਾ ਨੇ 55, ਪ੍ਰਿਯਮ ਗਰਗ ਨੇ 73 ਤੇ ਧਰੁਵ ਜੁਰੈਲ ਅਜੇਤੂ 59 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਮਹਿਮਦੁਲ ਹਸਨ ਜੈ ਦੀ 109 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੀ ਬਦੌਲਤ 50 ਓਵਰਾਂ 'ਚ 261 ਦੌੜਾਂ ਬਣਾਈਆਂ ਸਨ। ਭਾਰਤ ਵਲੋਂ ਕਾਰਤਿਕ ਤਿਆਗੀ ਨੇ 49 ਦੌੜਾਂ 'ਤੇ 2 ਵਿਕਟਾਂ ਤੇ ਸੁਸ਼ਾਂਤ ਮਿਸ਼ਰਾ ਨੇ 33 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਬੰਗਲਾਦੇਸ਼ ਦੇ 4 ਖਿਡਾਰੀ ਰਨ ਆਊਟ ਹੋਏ।

Gurdeep Singh

This news is Content Editor Gurdeep Singh