IND vs SA : ਇਨ੍ਹਾਂ ਪੰਜ ਖਿਡਾਰੀਆਂ ਕਾਰਨ ਟੀਮ ਇੰਡੀਆ ਹਾਰ ਕੇ ਇਤਿਹਾਸ ਰਚਣ ਤੋਂ ਖੁੰਝੀ

09/23/2019 1:29:20 PM

ਸਪੋਰਟਸ ਡੈਸਕ— ਦੱਖਣੀ ਅਫਰੀਕਾ ਨੇ ਐਤਵਾਰ ਨੂੰ ਤੀਜੇ ਟੀ-20 ਮੈਚ 'ਚ ਭਾਰਤ ਨੂੰ 9 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਟੀ-20 ਸੀਰੀਜ਼ ਦੇ ਆਖ਼ਰੀ ਮੁਕਾਬਲੇ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ਦੇ ਨੁਕਸਾਨ 'ਤੇ 134 ਦੌੜਾਂ ਬਣਾਈਆਂ। ਜਵਾਬ 'ਚ ਦੱਖਣੀ ਅਫਰੀਕਾ ਨੇ ਇਕ ਵਿਕਟ ਗੁਆ ਕੇ 19 ਗੇਂਦਾਂ ਬਾਕੀ ਰਹਿੰਦੇ ਹੀ ਇਹ ਮੈਚ ਆਪਣੇ ਨਾਂ ਕੀਤਾ।

ਇਸ ਦੇ ਨਾਲ ਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 1-1 ਨਾਲ ਡਰਾਅ ਰਹੀ। ਜੇਕਰ ਭਾਰਤ ਇਹ ਮੁਕਾਬਲਾ ਜਿੱਤ ਜਾਂਦਾ ਹੈ ਤਾਂ ਇਤਿਹਾਸ ਰਚ ਦਿੰਦਾ, ਪਰ ਅਜਿਹਾ ਨਹੀਂ ਹੋ ਸਕਿਆ। ਅਜਿਹਾ ਇਸ ਲਈ ਕਿਉਂਕਿ ਭਾਰਤ ਨੇ ਆਪਣੀ ਧਰਤੀ 'ਤੇ ਦੱਖਣੀ ਅਫਰੀਕਾ ਖਿਲਾਫ ਇਕ ਵੀ ਟੀ-20 ਸੀਰੀਜ਼ ਨਹੀਂ ਜਿੱਤੀ ਹੈ। ਆਓ ਜਾਣਦੇ ਹਾਂ ਕਿ ਕਿੰਨਾ ਪੰਜ ਖਿਡਾਰੀਆਂ ਕਾਰਨ ਹਾਰੀ ਟੀਮ ਇੰਡੀਆ-

1. ਰੋਹਿਤ ਸ਼ਰਮਾ

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਰਹੀ ਪਰ ਹਿਟਮੈਨ ਰੋਹਿਤ ਸ਼ਰਮਾ ਜ਼ਿਆਦਾ ਦੇਰ ਤਕ ਪਿੱਚ 'ਤੇ ਨਹੀਂ ਟਿੱਕ ਸਕੇ। ਉਹ ਸਿਰਫ 9 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਉਨ੍ਹਾਂ ਨੂੰ ਬੇਯੁਰਾਨ ਹੇਂਡ੍ਰਿਕਸ ਨੇ ਕੈਚ ਆਊਟ ਕਰਾਕੇ ਚਲਦਾ ਕੀਤਾ।

2. ਵਿਰਾਟ ਕੋਹਲੀ

ਦੂਜੇ ਮੈਚ 'ਚ ਸ਼ਾਨਦਾਰ ਪਾਰੀ ਖੇਡਣ ਵਾਲੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਵੀ ਸ਼ਾਂਤ ਰਿਹਾ। ਉਹ ਸਿਰਫ 9 ਦੌੜਾਂ ਬਣਾ ਕੇ ਹੀ ਆਊਟ ਹੋ ਗਏ। ਕਾਗਿਸੋ ਰਬਾਡਾ ਨੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਇਆ।

3. ਰਿਸ਼ਭ ਪੰਤ

ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ੀ ਰਿਸ਼ਭ ਪੰਤ ਇਕ ਵਾਰ ਫਿਰ ਤੋਂ ਫੇਲ ਹੋ ਗਏ। ਪ੍ਰੋਟੀਆਜ਼ ਖਿਲਾਫ ਪਹਿਲੇ ਮੈਚ 'ਚ ਸਿਰਫ ਚਾਰ ਦੌੜਾਂ 'ਤੇ ਆਊਟ ਹੋਣ ਵਾਲੇ ਪੰਤ 20 ਗੇਂਦਾਂ 'ਚ 19 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ।

4. ਕਰੁਣਾਲ ਪੰਡਯਾ

ਕਰੁਣਾਲ ਪੰਡਯਾ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਹਾਂ ਤੋਂ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਬੱਲੇਬਾਜ਼ੀ 'ਚ ਪੰਡਯਾ ਨੇ 7 ਗੇਂਦਾਂ 'ਚ ਚਾਰ ਦੌੜਾਂ ਬਣਾਈਆਂ, ਜਦਕਿ ਗੇਂਦਬਾਜ਼ੀ 'ਚ ਉਨ੍ਹਾਂ ਨੇ 3.5 ਓਵਰ 40 ਦੌੜਾਂ ਲੁਟਾਈਆਂ।

5. ਸ਼੍ਰੇਅਸ ਅਈਅਰ

ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ ਸ਼੍ਰੇਅਸ ਅਈਅਰ ਸਿਰਫ ਪੰਜ ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ।

Tarsem Singh

This news is Content Editor Tarsem Singh