ਭਾਰਤ ਨੇ ਓਮਾਨ ’ਤੇ 2-1 ਦੀ ਜਿੱਤ ਨਾਲ ਕੀਤੀ ਅਭਿਆਨ ਦੀ ਸ਼ੁਰੂਆਤ

10/25/2021 10:27:35 PM

ਦੁਬਈ- ਭਾਰਤੀ ਅੰਡਰ-23 ਫੁੱਟਬਾਲ ਟੀਮ ਨੇ ਐਤਵਾਰ ਨੂੰ ਫੁਜੈਰਾਹ ਸਟੇਡੀਅਮ ’ਚ ਓਮਾਨ ਵਿਰੁੱਧ 2-1 ਨਾਲ ਜਿੱਤ ਦੇ ਨਾਲ ਆਪਣੇ ਏ. ਐੱਫ. ਸੀ. ਅੰਡਰ-23 ਏਸ਼ੀਆਈ ਕੱਪ 2022 ਕੁਆਲੀਫਾਇਰ ਅਭਿਆਨ ਦੀ ਸ਼ੁਰੂਆਤ ਕੀਤੀ। ਪੂਰੇ ਮੈਚ ’ਚ ਭਾਰਤ ਦਾ ਦਬਦਬਾ ਰਿਹਾ। ਫਾਰਵਰਡ ਰਹੀਮ ਅਲੀ ਨੇ 6ਵੇਂ ਮਿੰਟ ’ਚ ਪਹਿਲਾ ਗੋਲ ਦਾਗ ਕੇ ਭਾਰਤ ਨੂੰ ਸ਼ੁਰੂਆਤ ’ਚ ਹੀ ਬੜ੍ਹਤ ਦੁਆਈ। ਉਸ ਨੇ ਓਮਾਨ ਦੇ ਡਿਫੈਂਸ ਵੱਲੋਂ ਕੀਤੀ ਗਈ ਇਕ ਅਨੌਖੀ ਗਲਤੀ ਕਾਰਨ ਭਾਰਤ ਦੇ ਵਿਕਰਮ ਪ੍ਰਤਾਪ ਸਿੰਘ ਨੂੰ ਮਿਲੀ ਪੈਨਲਟੀ ਨੂੰ ਗੋਲ ’ਚ ਤਬਦੀਲ ਕਰਨ ਦਾ ਮੌਕਾ ਨਹੀਂ ਗੁਆਇਆ। ਇਸ ਤੋਂ ਬਾਅਦ ਹੋਰ ਫਾਰਵਰਡ ਵਿਕਰਮ ਪ੍ਰਤਾਪ ਸਿੰਘ ਤੋਮਰ ਨੇ 37ਵੇਂ ਮਿੰਟ ’ਚ ਇਕ ਹੋਰ ਗੋਲ ਕਰ ਕੇ ਬੜ੍ਹਤ ਨੂੰ ਦੁਗਣਾ ਕਰ ਦਿੱਤਾ। 

ਇਹ ਖ਼ਬਰ ਪੜ੍ਹੋ- ਘੁੜਸਵਾਰੀ : ਮੇਜਰ ਦੀਪਾਂਸ਼ੂ ਨੇ ਟ੍ਰਾਇਲ ਜਿੱਤ ਕੇ ਏਸ਼ੀਆਈ ਖੇਡਾਂ ਲਈ ਕੀਤਾ ਕੁਆਲੀਫਾਈ


ਓਮਾਨ ਲਈ ਅਬਦੁੱਲਾਹ ਮੁਹੰਮਦ ਅੱਲ ਬਲੁਸ਼ੀ ਦੀ ਮਦਦ ਨਾਲ ਸਬਸੀਚਿਊਟ ਖਿਡਾਰੀ ਵਲੀਦ ਸਲੀਮ ਅੱਲ-ਮੁਸਲਮੀ ਨੇ 89ਵੇਂ ਮਿੰਟ ’ਚ ਇਕ ਸ਼ਾਨਦਾਰ ਗੋਲ ਕੀਤਾ, ਹਾਲਾਂਕਿ ਇਹ ਗੋਲ ਓਮਾਨ ਦੀ ਹਾਰ ਨਹੀਂ ਟਾਲ ਸਕਿਆ। ਭਾਰਤੀ ਟੀਮ ਇਸ ਜਿੱਤ ਦੇ ਨਾਲ ਕੁਆਲੀਫਾਇਰਸ ਵਿਚ ਗਰੁੱਪ-ਈ 'ਚ ਕਿਰਗਿਜ਼ ਗਣਰਾਜ ਦੇ ਨਾਲ ਚੋਟੀ 'ਤੇ ਪਹੁੰਚ ਗਿਆ ਹੈ। ਭਾਰਤੀ ਟੀਮ ਹੁਣ ਆਗਾਮੀ ਬੁੱਧਵਾਰ ਨੂੰ ਮੇਜ਼ਬਾਨ ਯੂ. ਏ. ਈ. ਦੇ ਨਾਲ ਇੱਥੇ ਆਪਣਾ ਅਗਲਾ ਮੁਕਾਬਲਾ ਖੇਡੇਗੀ। ਜ਼ਿਕਰਯੋਗ ਹੈ ਕਿ ਗਰੁੱਪ ਦੀ ਚੋਟੀ ਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਏ. ਐੱਫ. ਸੀ. ਅੰਡਰ-23 ਏਸ਼ੀਅਨ ਕੱਪ 2022 ਵਿਚ ਅਗਲੇ ਗੇੜ ਵਿੱਚ ਪਹੁੰਚੇਗੀ।

ਇਹ ਖ਼ਬਰ ਪੜ੍ਹੋ- ਲਖਨਊ ਤੇ ਅਹਿਮਦਾਬਾਦ ਹੋਣਗੀਆਂ IPL ਦੀਆਂ 2 ਨਵੀਂਆਂ ਟੀਮਾਂ, ਇੰਨੇ ਕਰੋੜ 'ਚ ਵਿਕੀਆਂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News