ਭਾਰਤ ਨੇ ਨੀਦਰਲੈਂਡ ਨੂੰ ਸ਼ੂਟਆਊਟ ’ਚ ਹਰਾਇਆ

02/12/2024 1:03:37 PM

ਭੁਵਨੇਸ਼ਵਰ, (ਭਾਸ਼ਾ)– ਤਜਰਬੇਕਾਰ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਦੀ ਸ਼ਾਨਦਾਰ ਖੇਡ ਦੇ ਦਮ ’ਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਐੱਫ. ਆਈ. ਐੱਚ. ਪ੍ਰੋ ਲੀਗ ਵਿਚ ਦੁਨੀਆ ਦੀ ਨੰਬਰ-1 ਟੀਮ ਨੀਦਰਲੈਂਡ ਨੂੰ ਪੈਨਲਟੀ ਸ਼ੂਟਆਊਟ ਵਿਚ 4-2 ਨਾਲ ਹਰਾ ਕੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਸ਼੍ਰੀਜੇਸ਼ ਨੇ ਸ਼ੂਟਆਊਟ ਵਿਚ 3 ਬਚਾਅ ਕੀਤੇ ਤੇ ਇਸ ਤਰ੍ਹਾਂ ਨਾਲ ਭਾਰਤ ਨੂੰ ਦੋ ਬੋਨਸ ਅੰਕ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਨੀਦਰਲੈਂਡ ਨੂੰ ਇਸ ਮੁਕਾਬਲੇ ਤੋਂ ਇਕ ਅੰਕ ਮਿਲਿਆ। ਦੋਵੇਂ ਟੀਮਾਂ ਨਿਰਧਾਰਿਤ ਸਮੇਂ ਵਿਚ 2-2 ਨਾਲ ਬਰਾਬਰੀ ’ਤੇ ਸੀ। ਭਾਰਤ ਨੇ ਸ਼ਨੀਵਾਰ ਨੂੰ ਸਪੇਨ ਨੂੰ 4-1 ਨਾਲ ਹਰਾਇਆ ਸੀ।

Tarsem Singh

This news is Content Editor Tarsem Singh