ਭਾਰਤ ਨੇ ਵੈਸਟ ਇੰਡੀਜ਼ ਨੂੰ 93 ਦੌੜਾਂ ਨਾਲ ਹਰਾਇਆ

07/01/2017 2:27:13 AM

ਨਾਰਥ ਸਾਊਂਡ— ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਚੱਲ ਰਹੀ ਹੈ। ਜਿਸ ਦੌਰਾਨ ਸ਼ੁੱਕਰਵਾਰ ਨੂੰ ਦੋਵਾਂ ਟੀਮਾਂ ਵਿਚਾਲੇ ਤੀਜਾ ਵਨਡੇ ਮੈਚ ਖੇਡਿਆ। ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਟੀਮ ਨੇ 252 ਦੌੜਾਂ ਦਾ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟ ਇੰਡੀਜ਼ ਦੀ ਪੂਰੀ ਟੀਮ 158 ਦੌੜਾਂ 'ਤੇ ਆਲ ਆਊਟ ਹੋ ਗਈ ਤੇ ਭਾਰਤ ਨੇ 93 ਦੌੜਾਂ ਨਾਲ ਮੈਚ ਜਿੱਤ ਲਿਆ। ਪੰਜ ਵਨ ਡੇ ਮੈਚਾਂ ਦੀ ਸੀਰੀਜ਼ 'ਚ ਭਾਰਤ ਨੇ 2-0 ਨਾਲ ਬੜ੍ਹਤ ਬਣਾ ਲਈ ਹੈ।
ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਮਾਹਿਰ ਸਪਿਨਰਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਭਾਰਤੀਆਂ ਨੂੰ ਖੁੱਲ੍ਹ ਕੇ ਨਹੀਂ ਖੇਡਣ ਦਿੱਤਾ। ਰਹਾਨੇ ਨੇ ਫਿਰ ਤੋਂ ਚੋਟੀਕ੍ਰਮ ਵਿਚ ਆਪਣੀ ਉਪਯੋਗਤਾ ਸਾਬਤ ਕੀਤੀ ਤੇ 72 ਦੌੜਾਂ ਦੀ ਪਾਰੀ ਖੇਡੀ। ਉਸ ਨੇ ਯੁਵਰਾਜ ਸਿੰਘ (39) ਨਾਲ ਤੀਜੀ ਵਿਕਟ ਲਈ 66 ਤੇ ਮਹਿੰਦਰ ਸਿੰਘ ਧੋਨੀ (ਅਜੇਤੂ 78) ਨਾਲ ਚੌਥੀ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਕਰ ਕੇ ਭਾਰਤ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ।
ਧੋਨੀ ਨੇ ਕੇਦਾਰ ਜਾਦਵ (ਅਜੇਤੂ 40) ਨਾਲ ਵੀ 81 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਇਨ੍ਹਾਂ ਦੋਵਾਂ ਨੇ ਡੈੱਥ ਓਵਰਾਂ ਵਿਚ ਤੇਜ਼ੀ ਦਿਖਾਈ, ਜਿਸ ਨਾਲ ਭਾਰਤ ਆਖਰੀ ਚਾਰ ਓਵਰਾਂ ਵਿਚ 51 ਦੌੜਾਂ ਜੋੜਨ ਵਿਚ ਸਫਲ ਰਿਹਾ। ਧੋਨੀ ਨੇ ਆਪਣੀ 79 ਗੇਂਦਾਂ ਦੀ ਪਾਰੀ ਵਿਚ ਚਾਰ ਚੌਕੇ ਤੇ ਦੋ ਛੱਕੇ ਲਗਾਏ। ਵੈਸਟ ਇੰਡੀਜ਼ ਵਲੋਂ ਮਿਗੁਏਲ ਕਮਿੰਸ ਨੇ ਦੋ ਜਦਕਿ ਦੇਵੇਂਦ੍ਰ ਬਿਸ਼ੂ ਤੇ ਜੈਸਨ ਹੋਲਡਰ ਨੇ ਇਕ-ਇਕ ਵਿਕਟ ਹਾਸਲ ਕੀਤੀ।
ਵੈਸਟ ਇੰਡੀਜ਼ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਜੇਸਨ ਮੁਹੰੰਮਦ ਨੇ (40), ਰੋਵਮੈਨ ਪਾਵੇਲ ਨੇ (30) ਦੌੜਾਂ ਬਣਾਈਆਂ। ਵੈਸਟ ਇੰਡੀਜ਼ ਦੀ ਟੀਮ ਕੁਝ ਖਾਸ ਨਹੀਂ ਕਰ ਸਕੀ ਅਤੇ ਉਸ ਦੀ ਟੀਮ ਦੇ ਬੱਲੇਬਾਜ਼ ਆਊਟ ਹੁੰਦੇ ਰਹੇ। ਭਾਰਤ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਕੁਲਦੀਪ ਯਾਦਵ ਤੇ ਰਵੀਚੰਦਰਨ ਅਸ਼ਵਿਨ ਨੇ 3-3 ਵਿਕਟਾਂ ਹਾਸਲ ਕੀਤੀਆਂ ਅਤੇ ਪਾਂਡਿਆ ਨੇ 2 ਵਿਕਟਾਂ ਹਾਸਲ ਕੀਤੀਆਂ।