ਭਾਰਤ ਨੇ ਸੈਫ ਅੰਡਰ-15 ਮਹਿਲਾ ਚੈਂਪੀਅਨਸ਼ਿਪ ''ਚ ਨੇਪਾਲ ਨੂੰ ਹਰਾਇਆ

10/09/2019 7:29:56 PM

ਨਵੀਂ ਦਿੱਲੀ— ਭਾਰਤੀ ਅੰਡਰ-15 ਮਹਿਲਾ ਟੀਮ ਨੇ ਸੈਫ ਫੁੱਟਬਾਲ ਚੈਂਪੀਅਨਸ਼ਿਪ 'ਚ ਆਪਣੇ ਮੁਹਿੰਮ ਦੀ ਸ਼ੁਰੂਆਤ ਬੁੱਧਵਾਰ ਨੂੰ ਨੇਪਾਲ ਵਿਰੁੱਧ 4-1 ਦੀ ਜਿੱਤ ਨਾਲ ਕੀਤੀ। ਇੱਥੇ ਦੇ ਚਾਲਿਸਿਥਾਂਗ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ 'ਚ ਸਟਰਾਈਕਰ ਲਿੰਡਾ ਸੇਰਤੋ (38ਵੇਂ ਤੇ 56ਵੇਂ ਮਿੰਟ) ਨੇ ਭਾਰਤ ਦੇ ਲਈ ਦੋ ਗੋਲ ਕੀਤੇ। ਇਸ ਤੋਂ ਪਹਿਲਾਂ ਸੁਮਤਿ ਕੁਮਾਰੀ ਨੇ ਮੈਚ ਦੇ 7ਵੇਂ ਮਿੰਟ 'ਚ ਹੀ ਗੋਲ ਕਰ ਭਾਰਤ ਦਾ ਖਾਤਾ ਖੋਲ ਦਿੱਤਾ ਸੀ। ਤਿੰਨ ਗੋਲ ਨਾਲ ਪਿਛੜਣ ਤੋਂ ਬਾਅਦ 62ਵੇਂ ਮਿੰਟ 'ਚ ਮਨ ਮਾਇ ਦਮਾਈ ਦੀ ਗੋਲ ਨਾਲ ਨੇਪਾਲ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਚਾਰ ਮਿੰਟ ਬਾਅਦ ਹੀ ਪ੍ਰਿਯੰਕਾ ਸੁਜੀਸ਼ (66ਵੇਂ ਮਿੰਟ) ਨੇ ਗੇਂਦ ਨੂੰ ਗੋਲਪੋਸਟ 'ਚ ਭੇਜ ਕੇ ਭਾਰਤ ਨੂੰ 4-1 ਨਾਲ ਅੱਗੇ ਕਰ ਦਿੱਤਾ। ਭਾਰਤੀ ਟੀਮ ਦਾ ਅਗਲਾ ਮੁਕਾਬਲਾ ਸ਼ੁੱਕਰਵਾਰ ਨੂੰ ਮੇਜ਼ਬਾਨ ਭੂਟਾਨ ਨਾਲ ਹੈ।

Gurdeep Singh

This news is Content Editor Gurdeep Singh