ਭਾਰਤ ਨੇ ਵਿਸ਼ਵ ਕੱਪ ਚਾਂਦੀ ਤਮਗਾ ਜੇਤੂ ਆਇਰਲੈਂਡ ਨੂੰ 3-0 ਨਾਲ ਹਰਾਇਆ

02/03/2019 9:37:50 PM

ਮਰਸੀਆ (ਸਪੇਨ)— ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦਿਆਂ ਵਿਸ਼ਵ ਕੱਪ ਦੀ ਚਾਂਦੀ ਤਮਗਾ ਜੇਤੂ ਆਇਰਲੈਂਡ ਨੂੰ ਆਪਣੇ ਸਪੇਨ ਦੌਰੇ ਦੇ ਆਖਰੀ ਮੈਚ 'ਚ ਐਤਵਾਰ ਨੂੰ 3-0 ਨਾਲ ਹਰਾ ਦਿੱਤਾ।
ਭਾਰਤੀ ਟੀਮ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਪੂਰੇ ਮੈਚ ਵਿਚ ਆਪਣਾ ਦਬਦਬਾ ਬਣਾਈ ਰੱਖਿਆ। ਨਵਜੋਤ ਕੌਰ ਨੇ 13ਵੇਂ ਮਿੰਟ ਵਿਚ ਸ਼ਾਨਦਾਰ ਮੈਦਾਨੀ ਗੋਲ ਕਰ ਕੇ ਭਾਰਤੀ ਟੀਮ ਨੂੰ ਬੜ੍ਹਤ ਦਿਵਾ ਦਿੱਤੀ। ਮੈਚ ਦੇ 26ਵੇਂ ਮਿੰਟ ਵਿਚ ਦੀਪ ਗ੍ਰੇਸ ਏਕਾ ਦੀ ਸ਼ਾਨਦਾਰ ਕੋਸ਼ਿਸ਼ 'ਤੇ ਰੀਨਾ ਖੋਖਰ ਨੇ ਗੋਲ ਕਰ ਕੇ ਭਾਰਤ ਦੀ ਬੜ੍ਹਤ ਨੂੰ 2-0 'ਤੇ ਪਹੁੰਚਾ ਦਿੱਤਾ। ਗੁਰਜੀਤ ਕੌਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਭਾਰਤ ਨੂੰ 3-0 ਨਾਲ ਅੱਗੇ ਕੀਤਾ। ਇਹ ਸਕੋਰ ਅੰਤ ਤੱਕ ਬਰਕਰਾਰ ਰਿਹਾ। ਗੁਰਜੀਤ ਇਸ ਦੌਰੇ ਵਿਚ ਭਾਰਤ ਦੀ ਟਾਪ ਸਕੋਰਰ ਵੀ ਰਹੀ।