ਬੰਗਲਾਦੇਸ਼ ਨੂੰ 4-0 ਨਾਲ ਹਰਾ ਕੇ ਭਾਰਤ ਲਗਾਤਰ ਪੰਜਵੀਂ ਵਾਰ ਸੈਫ ਮਹਿਲਾ ਫੁੱਟਬਾਲ ਦੇ ਫਾਈਨਲ ''ਚ

03/20/2019 6:41:55 PM

ਨੇਪਾਲ— ਚਾਰ ਵਾਰ ਦੀ ਪਿਛਲੀ ਚੈਂਪੀਅਨ ਭਾਰਤ ਨੇ ਬੁੱਧਵਾਰ ਨੂੰ ਇੱਥੇ ਬੰਗਲਾਦੇਸ਼ 'ਤੇ 4-0 ਦੀ ਸ਼ਾਨਦਾਰ ਜਿੱਤ ਨਾਲ ਸੈਫ ਮਹਿਲਾ ਫੁਟਬਾਲ ਚੈਂਪੀਅਨਸ਼ਿੱਪ ਦੇ ਫਾਈਨਲ 'ਚ ਦਾਖਲ ਕੀਤਾ। ਡਾਲਿਮਾ ਛਿੱਬਰ ਨੇ 18ਵੇਂ ਮਿੰਟ 'ਚ ਭਾਰਤ ਲਈ ਗੋਲ ਦੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਇੰਦੁਮਤੀ ਕਾਥੀਰੇਸਨ (23ਵੇਂ ਤੇ 37ਵੇਂ ਮਿੰਟ) ਨੇ ਦੋ ਗੋਲ ਦਾਗੇ। ਬੁਧੀ ਨੇ ਇੰਜੁਰੀ ਸਮੇਂ 'ਚ ਗੋਲ ਕੀਤਾ ਜਿਸ ਦੇ ਨਾਲ ਪਿਛਲੇ ਚੈਂਪੀਅਨ ਨੇ ਟੂਰਨਾਮੈਂਟ ਦੇ ਤਿੰਨ ਮੈਚਾਂ 'ਚ 15 ਗੋਲ ਕਰ ਲਈਆਂ ਹਨ। ਹੁਣ ਭਾਰਤੀ ਟੀਮ ਸ਼ੁੱਕਰਵਾਰ ਨੂੰ ਹੋਣ ਵਾਲੇ ਫਾਈਨਲ 'ਚ ਮੇਜ਼ਬਾਨ ਨੇਪਾਲ ਨਾਲ ਭਿੜੇਗੀ