ਮਹਿਲਾ ਟੀ-20 ਵਿਸ਼ਵ ਕੱਪ 'ਚ ਭਾਰਤ ਅਤੇ ਆਸਟਰੇਲੀਆ ਸਭ ਤੋਂ ਪ੍ਰਭਾਵਸ਼ਾਲੀ ਟੀਮਾਂ : ਬ੍ਰੈਟ ਲੀ

02/19/2020 5:01:34 PM

ਸਪੋਰਟਸ ਡੈਸਕ— ਆਸਟਰੇਲੀਆਈ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੂੰ ਲੱਗਦਾ ਹੈ ਕਿ ਮਹਿਲਾ ਟੀ20 ਵਿਸ਼ਵ ਕੱਪ 'ਚ ਭਾਰਤ ਅਤੇ ਆਸਟਰੇਲੀਆ ਦੋ ਸਭ ਤੋਂ ਪ੍ਰਭਾਵਸ਼ਾਲੀ ਟੀਮਾਂ ਹਨ ਜਿਨ੍ਹਾਂ 'ਚ ਮਹਿਲਾ ਕ੍ਰਿਕਟ ਨੂੰ ਅਗਲੇ ਪੱਧਰ ਤੱਕ ਲੈ ਜਾਣ ਦੀ ਕਾਬਲੀਅਤ ਹੈ। ਟੂਰਨਾਮੈਂਟ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ ਜਿਸ 'ਚ ਭਾਰਤ ਦਾ ਸਾਹਮਣਾ ਆਸਟਰੇਲੀਆ ਨਾਲ ਹੋਵੇਗਾ।


ਬ੍ਰੈਟ ਲੀ ਨੇ ਆਈ. ਸੀ. ਸੀ. ਦੀ ਆਧਿਕਾਰਤ ਵੈਬਸਾਈਟ 'ਤੇ ਕਿਹਾ, ''ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ 2020 'ਚ ਮਹਿਲਾ ਕ੍ਰਿਕਟ ਅਗਲੇ ਪੱਧਰ ਤੱਕ ਪਹੁੰਚ ਸਕਦਾ ਹੈ ਅਤੇ ਮੈਨੂੰ ਮਾਣ ਹੈ ਕਿ ਆਸਟਰੇਲੀਆ ਇਸ ਇਤਿਹਾਸਕ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਨੇ ਕਿਹਾ, ''ਆਸਟਰੇਲੀਆ ਅਤੇ ਭਾਰਤ ਦੇ ਵਿਚਾਲੇ ਸਿਡਨੀ 'ਤੇ ਪਹਿਲਾ ਮੈਚ ਖੇਡਿਆ ਜਾਵੇਗਾ ਅਤੇ ਇਹ ਮੈਚ ਟੂਰਨਾਮੈਂਟ ਦੀ ਲੈਅ ਤੈਅ ਕਰ ਸਕਦਾ ਹੈ ਕਿਉਂਕਿ ਇਹ ਮੈਚ ਖੇਡ ਦੀ ਦੋ ਸਭ ਤੋਂ ਪ੍ਰਭਾਵਸ਼ਾਲੀ ਟੀਮਾਂ ਦੇ ਵਿਚਾਲੇ ਹੋਵੇਗਾ। ਇਹ ਟੂਰਨਾਮੈਂਟ ਸਿਡਨੀ, ਪਰਥ, ਕੈਨਬਰਾ ਅਤੇ ਮੈਲਬਰਨ 'ਚ ਛੇ ਸਟੇਡੀਅਮ 'ਚ ਖੇਡਿਆ ਜਾਵੇਗਾ। ਲੀ ਨੇ ਕਿਹਾ, ''ਇਹ ਮੈਦਾਨ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਦੋਵਾਂ ਲਈ ਦੁਨੀਆ ਦੇ ਸਭ ਤੋਂ ਸਰਵਸ਼੍ਰੇਸ਼ਠ ਸਥਾਨਾਂ 'ਚ ਸ਼ਾਮਲ ਹਨ।ਉਨ੍ਹਾਂ ਨੇ ਕਿਹਾ ਕਿ ਉਹ ਪੂਰੀ ਦੁਨੀਆ 'ਚ ਮਹਿਲਾ ਕ੍ਰਿਕਟ ਦੇ ਵੱਧਦੇ ਪੱਧਰ ਨੂੰ ਦੇਖ ਕੇ ਕਾਫ਼ੀ ਖੁਸ਼ ਹਨ। ਉਨ੍ਹਾਂ ਨੇ ਕਿਹਾ, ''ਮਹਿਲਾ ਕ੍ਰਿਕਟ ਨੇ ਮੈਨੂੰ ਹੈਰਾਨ ਕਰਨਾ ਜਾਰੀ ਰੱਖਿਆ ਹੈ ਅਤੇ ਸਾਬਿਤ ਕੀਤਾ ਹੈ ਕਿ ਇਹ ਚੁਣੌਤੀਆਂ ਹਾਸਲ ਕੀਤੀ ਜਾ ਸਕਦੀਆਂ ਹਨ।