ਭਾਰਤ ਨੇ ਹਾਕੀ ਫਾਈਵਜ਼ ਲਈ ਕੀਤਾ ਮਹਿਲਾ ਟੀਮ ਦਾ ਐਲਾਨ, ਇਸ ਤਜਰਬੇਕਾਰ ਖਿਡਾਰਨ ਨੂੰ ਮਿਲੀ ਕਪਤਾਨੀ

05/21/2022 11:29:09 AM

ਨਵੀਂ ਦਿੱਲੀ-  ਭਾਰਤ ਨੇ ਸਵਿਟਜ਼ਰਲੈਂਡ ਦੇ ਲੁਸਾਨੇ ਵਿਚ ਚਾਰ ਤੋਂ ਪੰਜ ਜੂਨ ਤਕ ਹੋਣ ਵਾਲੇ ਪਹਿਲੇ ਐੱਫ. ਆਈ. ਐੱਚ. ਮਹਿਲਾ ਹਾਕੀ ਫਾਈਵਜ਼ (ਪੰਜ ਖਿਡਾਰੀਆਂ ਦਾ ਮੁਕਾਬਲਾ) ਹਾਕੀ ਟੂਰਨਾਮੈਂਟ ਲਈ ਸ਼ੁੱਕਰਵਾਰ ਨੂੰ ਨੌਂ ਮੈਂਬਰੀ ਟੀਮ ਦਾ ਐਲਾਨ ਕੀਤਾ। ਟੀਮ ਦੀ ਕਮਾਨ ਤਜਰਬੇਕਾਰ ਗੋਲਕੀਪਰ ਰਜਨੀ ਏਟੀਮਾਰਪੂ ਨੂੰ ਸੌਂਪੀ ਗਈ ਹੈ ਤੇ ਮਹਿਮਾ ਚੌਧਰੀ ਉੱਪ-ਕਪਤਾਨ ਹੋਵੇਗੀ। 

ਇਹ ਵੀ ਪੜ੍ਹੋ : RR vs CSK : ਰਾਜਸਥਾਨ ਨੇ ਚੇਨਈ ਨੂੰ 5 ਵਿਕਟਾਂ ਨਾਲ ਹਰਾਇਆ

ਟੂਰਨਾਮੈਂਟ ਵਿਚ ਉਰੂਗਵੇ, ਪੋਲੈਂਡ, ਦੱਖਣੀ ਅਫਰੀਕਾ ਤੇ ਮੇਜ਼ਬਾਨ ਸਵਿਟਜ਼ਰਲੈਂਡ ਦੀ ਟੀਮ ਵੀ ਹਿੱਸਾ ਲਵੇਗੀ। ਭਾਰਤੀ ਟੀਮ ਦੇ ਹੋਰ ਮੈਂਬਰ ਡਿਫੈਂਡਰ ਰਸ਼ਮਿਤਾ ਮਿੰਜ ਤੇ ਅਜਮੀਨਾ ਕੁਜੂਰ, ਮਿਡਫੀਲਡਰ ਵੈਸ਼ਣਵੀ ਵਿੱਠਲ ਫਾਲਕੇ ਤੇ ਪ੍ਰੀਤੀ ਹਨ। ਫਾਰਵਰਡ ਮਾਰੀਆਨਾ ਕੁਜੂਰ, ਨੌਜਵਾਨ ਓਲੰਪਿਕ ਹਾਕੀ ਫਾਈਵਜ਼ ਮੁਕਾਬਲੇ ਵਿਚ ਖੇਡਣ ਵਾਲੀ ਮੁਮਤਾਜ਼ ਖ਼ਾਨ ਤੇ ਰੁਤੂਜਾ ਦਦਾਸੋ ਪਿਸਲ ਨੂੰ ਵੀ ਭਾਰਤੀ ਟੀਮ ਵਿਚ ਥਾਂ ਮਿਲੀ ਹੈ ਜਦਕਿ ਸੁਮਨ ਦੇਵੀ ਥੋਡਮ ਤੇ ਰਾਜਵਿੰਦਰ ਕੌਰ ਨੂੰ ਸਟੈਂਡਬਾਈ ਦੇ ਰੂਪ ਵਿਚ ਚੁਣਿਆ ਗਿਆ ਹੈ।

ਇਹ ਵੀ ਪੜ੍ਹੋ : ਏਸ਼ੀਆ ਕੱਪ 'ਚ ਹਿੱਸਾ ਲੈਣ ਲਈ ਜਕਾਰਤਾ ਰਵਾਨਾ ਹੋਈ ਭਾਰਤੀ ਪੁਰਸ਼ ਹਾਕੀ ਟੀਮ

ਚੁਣੀ ਗਈ ਮਹਿਲਾ ਟੀਮ :
ਡਿਫੈਂਡਰ : ਰਸ਼ਮਿਤਾ ਮਿੰਜ ਤੇ ਅਜਮੀਨਾ ਕੁਜੂਰ 
ਮਿਡਫੀਲਡਰ : ਵੈਸ਼ਣਵੀ ਵਿੱਠਲ ਫਾਲਕੇ, ਮਹਿਮਾ ਚੌਧਰੀ ਤੇ ਪ੍ਰੀਤੀ 
ਫਾਰਵਰਡ : ਮਾਰੀਆਨਾ ਕੁਜੂਰ, ਮੁਮਤਾਜ਼ ਖ਼ਾਨ ਤੇ ਰੁਤੂਜਾ ਦਦਾਸੋ ਪਿਸਲ 
ਸਟੈਂਡਬਾਈ : ਸੁਮਨ ਦੇਵੀ ਥੋਡਮ ਤੇ ਰਾਜਵਿੰਦਰ ਕੌਰ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh