ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਏ ਟੀ-20 ਮੈਚਾਂ 'ਚ ਅਜੇ ਤੱਕ ਰਿਹਾ ਭਾਰਤ ਦਾ ਪਲੜਾ ਭਾਰੀ

09/15/2019 10:14:30 AM

ਸਪੋਰਟਸ ਡੈਸਕ— ਭਾਰਤ-ਦੱਖਣੀ ਅਫਰੀਕਾ ਵਿਚਾਲੇ ਤਿੰਨ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ ਧਰਮਸ਼ਾਲਾ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਚਾਰ ਸਾਲ ਬਾਅਦ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਣ ਉਤਰੇਗੀ। ਪਿਛਲੀ ਵਾਰ 2 ਅਕਤੂਬਰ 2015 ਨੂੰ ਦੱਖਣੀ ਅਫਰੀਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਟੀਮ ਇੰਡੀਆ ਉਸੇ ਹਾਰ ਦਾ ਬਦਲਾ ਲੈਣਾ ਚਾਹੇਗੀ।

ਭਾਰਤ ਤੇ ਦੱਖਣੀ ਅਫਰੀਕਾ ਹੋਏ ਟੀ-20 ਮੈਚਾਂ ਦੇ ਅੰਕੜੇ
ਦੋਹਾਂ ਦੇਸ਼ਾਂ ਵਿਚਾਲੇ ਅਜੇ ਤਕ ਕੁਲ 13 ਟੀ-20 ਮੈਚ ਹੋਏ, ਭਾਰਤੀ ਟੀਮ 8 'ਚ ਜਿੱਤੀ। ਦੱਖਣੀ ਅਫਰੀਕਾ ਨੂੰ 5 ਮੈਚਾਂ 'ਚ ਸਫਲਤਾ ਮਿਲੀ। ਭਾਰਤ 'ਚ ਦੋਹਾਂ ਵਿਚਾਲੇ ਦੋ ਮੈਚ ਖੇਡੇ ਗਏ। ਦੋਹਾਂ ਮੁਕਾਬਲਿਆਂ 'ਚ ਦੱਖਣੀ ਅਫਰੀਕਾ ਜਿੱਤੀ। ਪਿਛਲੀ ਵਾਰ ਦੋਵੇਂ ਟੀਮਾਂ ਨਿਊਜ਼ੀਲੈਂਡ 'ਚ ਆਹਮੋ-ਸਾਹਮਣੇ ਹੋਈਆਂ ਸਨ। ਉਸ ਸਮੇਂ ਭਾਰਤੀ ਟੀਮ ਨੇ ਉਸ ਮੈਚ ਨੂੰ 7 ਵਿਕਟ ਨਾਲ ਆਪਣੇ ਨਾਂ ਕੀਤਾ ਸੀ।

ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਫੈਕਟਰ
ਮੌਸਮ ਦਾ ਮਿਜਾਜ਼ : ਧਰਮਸ਼ਾਲਾ 'ਚ ਮੈਚ ਦੇ ਸਮੇਂ ਸ਼ਾਮ ਨੂੰ ਮੀਂਹ ਪੈ ਸਕਦਾ ਹੈ। ਤਾਪਮਾਨ 17 ਤੋਂ 23 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ।

ਪਿੱਚ ਦੀ ਸਥਿਤੀ : ਪਿੱਚ 'ਤੇ ਅਜੇ ਤਕ 6 ਟੀ-20 ਕੌਮਾਂਤਰੀ ਮੈਚ ਖੇਡੇ ਗਏ ਹਨ। ਇਕ ਪਾਰੀ ਦਾ ਔਸਤ 180 ਦੌੜਾਂ ਤੋਂ ਵੱਧ ਹੈ। 4 ਵਾਰ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ ਜਦਕਿ ਦੋ ਵਾਰ ਚੇਜ਼ ਕਰਦੇ ਹੋਏ ਜਿੱਤ ਮਿਲੀ ਹੈ।

Tarsem Singh

This news is Content Editor Tarsem Singh