ਹੈਮਿਲਟਨ 'ਚ ਨਿਊਜ਼ੀਲੈਂਡ ਖਿਲਾਫ ਪਹਿਲੀ T20 ਸੀਰੀਜ਼ ਜਿੱਤਣ ਉਤਰੇਗੀ ਟੀਮ ਇੰਡੀਆ, ਦੇਖੋ ਰਿਕਾਰਡਜ਼

01/29/2020 12:09:21 PM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡੇ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ (29 ਜਨਵਰੀ) ਨੂੰ ਹੈਮਿਲਟਨ ਦੇ ਸੇਡਨ ਪਾਰਕ 'ਚ ਖੇਡਿਆ ਜਾ ਰਿਹਾ ਹੈ। ਪਹਿਲਾਂ ਦੋ ਟੀ-20 'ਚ ਬੁਰੀ ਤਰ੍ਹਾਂ ਨਾਲ ਹਾਰਨ ਤੋਂ ਬਾਅਦ ਨਿਊਜ਼ੀਲੈਂਡ ਟੀਮ ਇਸ ਮੈਚ ਨੂੰ ਜਿੱਤ ਕੇ ਸੀਰੀਜ਼ 'ਚ ਬਣੇ ਰਹਿਣਾ ਚਾਹੇਗੀ। ਉਥੇ ਹੀ ਵਿਰਾਟ ਐਂਡ ਕੰਪਨੀ ਦੀਆਂ ਨਜ਼ਰਾਂ ਤੀਜੇ ਟੀ-20 'ਚ ਜਿੱਤ ਹਾਸਲ ਕਰ ਸੀਰੀਜ਼ ਆਪਣੇ ਨਾਂ ਕਰਨ 'ਤੇ ਰਹੇਗੀ। ਭਾਰਤ ਨੇ ਆਕਲੈਂਡ 'ਚ ਖੇਡਿਆ ਪਹਿਲਾ ਟੀ-20 6 ਵਿਕਟਾਂ ਅਤੇ ਅਤੇ ਦੂਜਾ ਟੀ-20 7 ਵਿਕਟਾਂ ਨਾਲ ਜਿੱਤਦੇ ਹੋਏ ਪੰਜ ਮੈਚਾਂ ਦੀ ਸੀਰੀਜ਼ 'ਚ 2-0 ਨਾਲ ਬੜ੍ਹਤ ਹਾਸਲ ਕੀਤੀ ਹੈ। ਹੈਮਿਲਟਨ ਦੇ ਇਸ ਮੈਦਾਨ 'ਤੇ ਹੋਏ ਹੁਣ ਤਕ ਹੋਣ ਟੀ-20 ਮੁਕਾਲਿਆ ਦੇ ਟ੍ਰੈਕ ਰਿਕਾਰਡ 'ਤੇ ਇਕ ਨਜ਼ਰ ਪਾਉਂਦੇ ਹਾਂ।

ਮੌਸਮ ਅਤੇ ਪਿੱਚ ਦਾ ਹਾਲ
ਹੈਮਿਲਟਨ 'ਚ ਅੱਜ ਵੀ 'ਚ ਹੱਲਕੇ ਮੀਂਹ ਦੀ ਸੰਭਾਵਨਾ ਹੈ ਪਰ ਮੈਚ ਦੇ ਦੌਰਾਨ ਮੌਸਮ 'ਚ ਸੁਧਾਰ ਆਵੇਗਾ। ਚੰਗੀ ਗੱਲ ਇਹ ਹੈ ਕਿ ਇਸ ਗਰਾਊਂਡ 'ਚ ਵਧੀਆ ਡ੍ਰੇਨੇਜ਼ ਸਿਸਟਮ ਮੌਜੂਦ ਹੈ। ਮੈਚ ਦੇ ਦੌਰਾਨ ਤਾਪਮਾਨ 19 ਤੋਂ 26 ਡਿਗਰੀ ਸੈਲਸੀਅਸ ਵਿਚਾਲੇ ਰਹਿਣ ਦੀ ਸੰਭਾਵਨਾ ਹੈ। ਹੈਮਿਲਟਨ 'ਚ ਖੇਡੇ ਜਾਣ ਵਾਲੇ ਤੀਜੇ ਟੀ-20 ਮੈਚ ਤੋਂ ਪਹਿਲਾਂ ਸਾਰਿਆਂ ਦੀਆਂ ਨਜ਼ਰਾਂ ਮੈਦਾਨ ਦੇ ਆਕਾਰ ਅਤੇ ਪਿੱਚ 'ਤੇ ਟਿੱਕੀਆਂ ਹਨ। ਹੈਮਿਲਟਨ ਦਾ ਸੇਡਨ ਪਾਰਕ ਮੈਦਾਨ ਆਕਲੈਂਡ ਦੇ ਈਡਨ ਪਾਰਕ ਦੀ ਤੁਲਨਾ 'ਚ ਕਿਤੇ ਵੱਡਾ ਹੈ, ਅਜਿਹੇ 'ਚ ਇਸ ਮੈਦਾਨ ਦੀ ਪਿੱਚ 'ਤੇ ਗੇਂਦਬਾਜ਼ਾਂ ਨੂੰ ਕੁਝ ਮਦਦ ਮਿਲਣ ਦੀ ਉਮੀਦ ਹੈ। 

ਹੈਮਿਲਟਨ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਦਾ ਰਿਹਾ ਹੈ ਦਬਦਬਾ 
ਹੈਮਿਲਟਨ ਦੇ ਇਸ ਮੈਦਾਨ 'ਤੇ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੈਟਿੰਗ ਕਰਨਾ ਚਾਹੇਗੀ। ਇਸ ਮੈਦਾਨ 'ਤੇ ਹੁਣ ਤੱਕ 11 ਅੰਤਰਾਸ਼ਟਰੀ ਟੀ-20 ਮੁਕਾਬਲੇ ਖੇਡੇ ਗਏ ਹਨ। ਜਿਨਾਂ ਚੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ 6 ਅਤੇ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ 5 ਵਾਰ ਜਿੱਤੀ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਦੀ ਔਸਤ 172 ਦੌੜਾਂ ਦੀ ਰਹੀ ਹੈ । ਉਥੇ ਹੀ ਟੀਚੇ ਦਾ ਪਿੱਛਾ ਕਰਨ ਵਾਲੀ ਵਾਲੀ ਟੀਮ ਦੀ ਔਸਤ 160 ਦੌੜਾਂ ਦੀ ਹੈ। ਜੇਕਰ ਹੈਮਿਲਟਨ 'ਚ ਖੇਡੇ ਗਏ ਪਿਛਲੇ 5 ਟੀ-20 ਮੈਚਾਂ ਦੀ ਗੱਲ ਕਰੀਏ ਤਾਂ ਇੱਥੇ ਤਿੰਨ ਵਾਰ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 190 ਪਲੱਸ ਦਾ ਸਕੋਰ ਬਣਾਇਆ । ਇਨਾਂ ਹੀ ਨਹੀਂ ਇਸ ਮੈਦਾਨ 'ਤੇ ਪਿਛਲੇ 5 ਟੀ-20 ਮੈਚਾਂ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਚਾਰ ਮੈਚ ਜਿੱਤੇ ਹਨ। ਇਸ ਰਿਕਾਰਡ ਵਲੋਂ ਸਾਫ਼ ਪਤਾ ਚੱਲਦਾ ਹੈ ਕਿ ਹਾਲ ਦੇ ਦਿਨਾਂ 'ਚ ਹੈਮਿਲਟਨ 'ਚ ਪਹਿਲਾਂ ਬੈਟਿੰਗ ਕਰਨਾ ਜ਼ਿਆਦਾ ਫਾਇਦੇਮੰਦ ਰਿਹਾ ਹੈ। ਇਸ ਸੀਰੀਜ਼ ਦੇ ਪਹਿਲੇ ਦੋ ਮੈਚਾਂ 'ਚ ਟਾਸ ਨੇ ਅਹਿਮ ਭੂਮਿਕਾ ਨਿਭਾਈ ਅਤੇ ਦੋਵਾਂ ਵਾਰ ਭਾਰਤ ਨੇ ਟਾੱਸ ਹਾਰਨ ਦੇ ਬਾਵਜੂਦ ਟੀਚੇ ਦਾ ਪਿੱਛਾ ਕਰਦੇ ਹੋਏ ਜਿੱਤ ਹਾਸਲ ਕੀਤੀ ਸੀ।

ਹੈੱਡ-ਟੂ-ਹੈੱਡ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੁਣ ਤਕ 13 ਟੀ-20 ਹੋਏ। ਟੀਮ ਇੰਡੀਆ ਨੇ 5 ਮੈਚਾਂ 'ਚ ਜਿੱਤ ਦਰਜ ਕੀਤੀ ਹੈ, ਜਦ ਕਿ 8 ਮੈਚ ਹਾਰੇ ਹਨ। ਨਿਊਜ਼ੀਲੈਂਡ 'ਚ ਟੀਮ ਇੰਡੀਆ ਨੇ ਹੁਣ ਤਕ 7 ਟੀ-20 ਖੇਡੇ ਹਨ, ਪਰ ਜਿਤ ਸਿਰਫ 3 'ਚ ਹੀ ਮਿਲੀ ਹੈ। 

ਨਿਊਜ਼ੀਲੈਂਡ 'ਚ ਟੀਮ ਇੰਡਿਆ ਦਾ ਰਿਕਾਰਡ (ਟੀ-20 ਅੰਤਰਰਾਸ਼ਟਰੀ ਸੀਰੀਜ਼)
ਭਾਰਤ ਬਨਾਮ ਨਿਊਜ਼ੀਲੈਂਡ - 2 ਮੈਚਾਂ ਦੀ ਸੀਰੀਜ਼ (2008-2009) - ਨਿਊਜ਼ੀਲੈਂਡ 2-0 ਨਾਲ ਜਿੱਤਿਆ
ਭਾਰਤ ਬਨਾਮ ਨਿਊਜ਼ੀਲੈਂਡ - 3 ਮੈਚਾਂ ਦੀ ਸੀਰੀਜ਼ (2018-2019) - ਨਿਊਜ਼ੀਲੈਂਡ 2-1 ਨਾਲ ਜਿੱਤਿਆ
ਭਾਰਤ ਬਨਾਮ ਨਿਊਜ਼ੀਲੈਂਡ - 5 ਮੈਚਾਂ ਦੀ ਸੀਰੀਜ਼ (2019-2020) - ਭਾਰਤ 2-0 ਤੋਂ ਅੱਗੇ (3 ਮੈਚ ਬਾਕੀ)

ਨਿਊਜ਼ੀਲੈਂਡ ਦੀ ਜ਼ਮੀਨ 'ਤੇ ਭਾਰਤ ਨੂੰ 3 ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਜਿੱਤ ਮਿਲੀ ਹੈ। ਜਦ ਕਿ ਚਾਰ ਮੈਚਾਂ 'ਚ ਨਿਊਜ਼ੀਲੈਂਡ ਨੇ ਟੀਮ ਇੰਡਿਆ ਨੂੰ ਹਰਾਇਆ ਹੈ।

ਨਿਊਜ਼ੀਲੈਂਡ 'ਚ ਟੀਮ ਇੰਡੀਆ ਦਾ ਰਿਕਾਰਡ (ਟੀ-20 ਅੰਤਰਰਾਸ਼ਟਰੀ ਮੈਚ)
ਭਾਰਤ ਬਨਾਮ ਨਿਊਜ਼ੀਲੈਂਡ - 25 ਫਰਵਰੀ 2009 - ਕਰਾਇਸਚਰਚ - ਨਿਊਜ਼ੀਲੈਂਡ 7 ਵਿਕਟਾਂ ਨਾਲ ਜਿੱਤਿਆ
ਭਾਰਤ ਬਨਾਮ ਨਿਊਜ਼ੀਲੈਂਡ - 27 ਫਰਵਰੀ 2009 - ਵੇਲਿੰਗਟਨ - ਨਿਊਜ਼ੀਲੈਂਡ 5 ਵਿਕਟਾਂ ਨਾਲ ਜਿੱਤਿਆ
ਭਾਰਤ ਬਨਾਮ ਨਿਊਜ਼ੀਲੈਂਡ - 6 ਫਰਵਰੀ 2019  -  ਵੇਲਿੰਗਟਨ - ਨਿਊਜ਼ੀਲੈਂਡ 80 ਰਨਾਂ ਵਲੋਂ ਜਿੱਤੀਆ
ਭਾਰਤ ਬਨਾਮ ਨਿਊਜ਼ੀਲੈਂਡ - 8 ਫਰਵਰੀ 2019  -  ਆਕਲੈਂਡ - ਭਾਰਤ 7 ਵਿਕਟਾਂ ਨਾਲ ਜਿੱਤਿਆ
ਭਾਰਤ ਬਨਾਮ ਨਿਊਜ਼ੀਲੈਂਡ - 10 ਫਰਵਰੀ 2019 - ਹੈਮਿਲਟਨ - ਨਿਊਜ਼ੀਲੈਂਡ 4 ਦੌੜਾਂ ਤੋਂ ਜਿੱਤਿਆ
ਭਾਰਤ ਬਨਾਮ ਨਿਊਜ਼ੀਲੈਂਡ - 24 ਜਨਵਰੀ 2020 - ਆਕਲੈਂਡ - ਭਾਰਤ 6 ਵਿਕਟਾਂ ਨਾਲ ਜਿੱਤਿਆ
ਭਾਰਤ ਬਨਾਮ ਨਿਊਜ਼ੀਲੈਂਡ - 26 ਜਨਵਰੀ 2020 - ਆਕਲੈਂਡ - ਭਾਰਤ 7 ਵਿਕਟਾਂ ਨਾਲ ਜਿੱਤਿਆ


Related News