ਭਾਰਤ-ਏ ਦਾ ਨਿਊਜ਼ੀਲੈਂਡ-ਏ ਵਿਰੁੱਧ ਟੈਸਟ ਡਰਾਅ

02/11/2020 12:43:52 AM

ਲਿੰਕਨ— ਸ਼ੁਭਮਨ ਗਿੱਲ (136) ਤੇ ਅਜਿੰਕਯ ਰਹਾਨੇ (ਅਜੇਤੂ 101) ਦੇ ਸ਼ਾਨਦਾਰ ਸੈਂਕੜਿਆਂ ਨਾਲ ਭਾਰਤ-ਏ ਨੇ ਅਤੇ ਨਿਊਜ਼ੀਲੈਂਡ-ਏ ਵਿਰੁੱਧ ਚੌਥੇ ਦਿਨ ਪਹਿਲੀ ਪਾਰੀ ਵਿਚ 5 ਵਿਕਟਾਂ 'ਤੇ 467 ਦੌੜਾਂ ਬਣਾਈਆਂ, ਜਿਸ ਨਾਲ ਮੁਕਾਬਲਾ ਡਰਾਅ ਖਤਮ ਹੋਇਆ। ਭਾਰਤ-ਏ ਵਲੋਂ ਸ਼ੁਭਮਨ ਨੇ 190 ਗੇਂਦਾਂ 'ਚ 15 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਸਭ ਤੋਂ ਵੱਧ 136 ਦੌੜਾਂ ਬਣਾਈਆਂ ਅਤੇ ਰਹਾਨੇ ਨੇ 148 ਗੇਂਦਾਂ ਵਿਚ 15 ਚੌਕੇ ਅਤੇ 1 ਛੱਕੇ ਦੇ ਸਹਾਰੇ ਅਜੇਤੂ 101 ਦੌੜਾਂ ਦੀ ਪਾਰੀ ਖੇਡੀ, ਜਦਕਿ ਵਿਜੇ ਸ਼ੰਕਰ ਨੇ 103 ਗੇਂਦਾਂ ਵਿਚ 9 ਚੌਕਿਆਂ ਦੇ ਸਹਾਰੇ 66 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਹਨੁਮਾ ਨੇ 73 ਗੇਂਦਾਂ ਵਿਚ 9 ਚੌਕਿਆਂ ਦੇ ਸਹਾਰੇ 59 ਦੌੜਾਂ ਅਤੇ ਪੁਜਾਰਾ ਨੇ 53 ਦੌੜਾਂ ਦੀ ਪਾਰੀ ਵਿਚ 7 ਚੌਕੇ ਅਤੇ 1 ਛੱਕਾ ਲਾਇਆ। ਇਸ ਤੋਂ ਪਹਿਲਾਂ ਨਿਊਜ਼ੀਲੈਂਡ-ਏ ਨੇ 9 ਵਿਕਟਾਂ 'ਤੇ 386 ਦੌੜਾਂ ਬਣਾ ਕੇ ਪਾਰੀ ਖਤਮ ਐਲਾਨ ਕੀਤੀ ਸੀ।

 

Gurdeep Singh

Content Editor

Related News