ਭਾਰਤ 'ਏ' ਪੁਰਸ਼ ਹਾਕੀ ਟੀਮ ਵਿਕਟੋਰੀਆ ਤੋਂ ਹਾਰੀ

10/05/2017 8:56:45 PM

ਨਵੀਂ ਦਿੱਲੀ— ਭਾਰਤ 'ਏ' ਹਾਕੀ ਟੀਮ ਨੂੰ ਵੀਰਵਾਰ ਇੱਥੇ ਪੁਰਸ਼ਾਂ ਦੀ ਆਸਟਰੇਲੀਆ ਹਾਕੀ ਲੀਗ ਦੇ ਗਰੁੱਪ 'ਸੀ' ਮੈਚ 'ਚ ਵਿਕਟੋਰੀਆ ਖਿਲਾਫ 2-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜੇਤੂ ਟੀਮ ਵਲੋਂ ਕ੍ਰਿਸ ਸਿਰਿਏਲੋ (18ਵੇਂ, 34ਵੇਂ ਅਤੇ 49ਵੇਂ ਮਿੰਟ), ਜੇਮਸ ਵੇਬਸਟਰ (ਇਕ ਮਿੰਟ) ਅਤੇ ਆਰੋਨ ਕਲੇਨਸ਼ਮਿੰਟ (32ਵੇਂ ਮਿੰਟ) ਨੇ ਗੋਲ ਕੀਤੇ। ਭਾਰਤ 'ਏ' ਟੀਮ ਵਲੋਂ ਅਮਿਤ ਰੋਹਿਦਾਸ ਨੇ 40ਵੇਂ ਮਿੰਟ ਅਤੇ 45ਵੇਂ ਮਿੰਟ 'ਚ 2 ਪੇਨਲਟੀ ਕਾਰਨਰ ਨੂੰ ਗੋਲ 'ਚ ਬਦਲਿਆ। ਭਾਰਤ 'ਏ' ਟੀਮ ਦਾ ਅਗਲਾ ਮੈਚ ਸ਼ੁੱਕਰਵਾਰ ਨੂੰ ਕਵੀਨਸਲੈਂਡ ਨਾਲ ਹੋਵੇਗਾ।