ਭਾਰਤ ਦੀ 4x400 ਮੀਟਰ ਮਿਕਸਡ ਰਿਲੇ ਟੀਮ ਨੇ ਜਿੱਤਿਆ ਕਾਂਸੀ ਤਮਗਾ

08/19/2021 1:26:41 AM

ਨੌਰਾਬੀ- ਭਾਰਤ ਦੀ 4 ਗੁਣਾਂ 400 ਮੀਟਰ ਮਿਕਸਡ ਰਿਲੇ ਟੀਮ ਨੇ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਕਾਂਸੀ ਤਮਗਾ ਜਿੱਤਿਆ। ਇਹ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਇਤਿਹਾਸ ’ਚ ਭਾਰਤ ਦਾ 5ਵਾਂ ਤਮਗਾ ਹੈ। ਭਾਰਤੀ ਟੀਮ ’ਚ ਭਰਤ ਐੱਸ., ਪ੍ਰੀਆ ਮੋਹਨ, ਸੰਮੀ ਅਤੇ ਕਪਿਲ ਸ਼ਾਮਿਲ ਸਨ। ਭਾਰਤੀ ਟੀਮ ਚੈਂਪੀਅਨਸ਼ਿਪ ਦੇ ਫਾਈਨਲ ’ਚ 3:23.60 ਸੈਕੰਡ ਦੇ ਸਮੇਂ ਨਾਲ ਤੀਜੇ ਸਥਾਨ ’ਤੇ ਰਹੀ। ਨਾਈਜ਼ੀਆ ਨੇ 3:19.70 ਸੈਕੰਡ ਦੇ ਸਮੇਂ ਨਾਲ ਸੋਨ ਅਤੇ ਪੋਲੈਂਡ ਨੇ 3:19.80 ਸੈਕੰਡ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ।

ਇਹ ਖ਼ਬਰ ਪੜ੍ਹੋ-  ਜਾਣੋ ਕਿਵੇਂ ਇਕਾਂਤਵਾਸ ਦੌਰਾਨ ਪਿਤਾ ਦੇ ਦਿਹਾਂਤ ਨੇ ਸਿਰਾਜ ਨੂੰ ਮਜ਼ਬੂਤ ਬਣਾਇਆ

ਭਾਰਤ ਨੇ ਸਵੇਰੇ ਚੈਂਪੀਅਨਸ਼ਿਪ ਦੀ ਹੀਟ ਵਿਚ 3:23.36 ਸੈਕੰਡ ਦੇ ਰਿਕਾਰਡ ਸਮੇਂ ਤੋਂ ਓਵਰ ਆਲ ਦੂਜੀ ਸਰਵਸ੍ਰੇਸ਼ਠ ਟੀਮ ਦੇ ਤੌਰ 'ਤੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਇਹ ਰਿਕਾਰਡ ਹਾਲਾਂਕਿ ਜ਼ਿਆਦਾ ਦੇਰ ਭਾਰਤ ਦੇ ਨਾਂ ਨਹੀਂ ਰਿਹਾ ਅਤੇ ਨਾਈਜ਼ੀਆ ਨੇ ਦੂਜੀ ਹੀਟ ਵਿਚ 3:21.66 ਦੇ ਟਾਈਮਿੰਗ ਦੇ ਨਾਲ ਇਸ ਨੂੰ ਤੋੜ ਦਿੱਤਾ। ਭਾਰਤ ਨੇ ਫਾਈਨਲ ਵਿਚ ਦੌੜਨ ਵਾਲੀ ਆਪਣੀ ਟੀਮ ਵਿਚ ਬਦਲਾਅ ਕੀਤਾ। ਹੀਟ 'ਚ ਦੌੜਨ ਵਾਲੇ ਅਬਦੁੱਲ ਰੱਜ਼ਾਕ ਦੀ ਜਗ੍ਹਾ ਭਰਤ ਨੇ ਲਈ।

ਇਹ ਖ਼ਬਰ ਪੜ੍ਹੋ- 13 ਸਾਲ ਪਹਿਲਾਂ ਅੱਜ ਦੇ ਹੀ ਦਿਨ ਵਿਰਾਟ ਕੋਹਲੀ ਨੇ ਕੀਤਾ ਸੀ ਡੈਬਿਊ, ਦੇਖੋ ਰਿਕਾਰਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh