ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫੈਸਲਾ ਟੀਮਾਂ ਦੇ ਫੀਸਦੀ ਅੰਕਾਂ ਦੇ ਆਧਾਰ ''ਤੇ : ਰਿਪੋਰਟ

11/15/2020 6:48:08 PM

ਨਵੀਂ ਦਿੱਲੀ— ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਕੋਵਿਡ-19 ਮਹਾਮਾਰੀ ਨਾਲ ਪ੍ਰਭਾਵਿਤ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊ. ਟੀ .ਸੀ.) ਦੇ ਫਾਈਨਲ 'ਚ ਜਗ੍ਹਾ ਬਣਾਉਣ ਵਾਲੀਆਂ ਟੀਮਾਂ ਦਾ ਫੈਸਲਾ ਟੀਮਾਂ ਨੇ ਜਿੰਨੇ ਮੈਚਾਂ 'ਚ ਹਿੱਸਾ ਲਿਆ ਹੈ ਉਸ 'ਚ ਮਿਲੇ ਅੰਕਾਂ ਦੇ ਆਧਾਰ 'ਤੇ ਕਰੇਗਾ। ਇਕ ਰਿਪੋਰਟ ਮੁਤਾਬਕ ਆਈ. ਸੀ. ਸੀ. ਦੀ ਕ੍ਰਿਕਟ ਕਮੇਟੀ ਨੇ ਪਹਿਲੇ ਟੂਰਨਾਮੈਂਟ ਲਈ ਇਸ ਬਦਲ 'ਤੇ ਵਿਚਾਰ ਕੀਤਾ ਹੈ ਪਰ ਆਖ਼ਰੀ ਫੈਸਲਾ ਇਸ ਹਫਤੇ ਕਾਰਜਕਾਰੀਆਂ ਦੀ ਕਮੇਟੀ ਕਰੇਗੀ। ਇਸ ਦਾ ਖੁਲਾਸਾ ਇਕ ਰਿਪੋਰਟ 'ਚ ਹੋਇਆ ਹੈ। ਆਈ. ਸੀ. ਸੀ. ਦੀ ਸਾਲ ਦੀ ਅੰਤਿਮ ਤਿਮਾਹੀ ਬੈਠਕ ਸੋਮਵਾਰ ਤੋਂ ਸ਼ੁਰੂ ਹੋਵੇਗੀ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਕਮੇਟੀ ਨੇ ਮਹਾਮਾਰੀ ਦੇ ਕਾਰਨ ਨਹੀਂ ਖੇਡੇ ਗਏ ਮੈਚਾਂ ਨੂੰ ਡਰਾਅ ਮੰਨਣ ਅਤੇ ਅੰਕ ਵੰਡਣ ਦੇ ਬਦਲ 'ਤੇ ਵੀ ਵਿਚਾਰ ਕੀਤਾ ਪਰ ਇਸ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ। ਡਬਲਿਊ. ਟੀ. ਸੀ. ਦੇ ਮੁਤਾਬਕ ਚੋਟੀ ਦੀ ਰੈਂਕਿੰਗ ਵਾਲੀ ਹਰੇਕ 9 ਟੀਮਾਂ ਦੋ ਸਾਲ 'ਚ 6 ਸੀਰੀਜ਼ ਖੇਡਦੀਆਂ ਹਨ ਅਤੇ ਹਰੇਕ ਸੀਰੀਜ਼ 'ਚ ਵੱਧ ਤੋਂ ਵੱਧ 120 ਅੰਕ ਦਾਅ 'ਤੇ ਲੱਗੇ ਹੁੰਦੇ ਹਨ। ਚੋਟੀ ਦੀਆਂ ਟੀਮਾਂ ਅਗਲੇ ਸਾਲ ਜੂਨ 'ਚ ਲਾਰਡਸ 'ਤੇ ਹੋਣ ਵਾਲੇ ਫਾਈਨਲ 'ਚ ਜਗ੍ਹਾ ਬਣਾਉਣਗੀਆਂ। ਨਵੇਂ ਪ੍ਰਸਤਾਵ ਦੇ ਮੁਤਾਬਕ ਜੇਕਰ ਭਾਰਤ ਆਸਟਰੇਲੀਆ ਦੇ ਖਿਲਾਫ ਸਾਰੇ ਚਾਰ ਟੈਸਟ ਗੁਆ ਦਿੰਦਾ ਹੈ ਅਤੇ ਇੰਗਲੈਂਡ ਖਿਲਾਫ ਸਾਰੇ ਪੰਜ ਟੈਸਟ ਜਿੱਤ ਲੈਂਦਾ ਹੈ ਤਾਂ ਉਸ ਦੇ 480 ਭਾਵ 66.67 ਅੰਕ ਹੋ ਜਾਣਗੇ।

ਭਾਰਤ ਜੇਕਰ ਇੰਗਲੈਂਡ ਦੇ ਖਿਲਾਫ ਪੰਜ ਟੈਸਟ ਜਿੱਤਦਾ ਹੈ ਅਤੇ ਆਸਟਰੇਲੀਆ ਤੋਂ 1-3 ਨਾਲ ਹਾਰ ਜਾਂਦਾ ਹੈ ਤਾਂ ਉਸ ਦੇ 510 ਜਾਂ 70.83 ਫੀਸਦੀ ਅੰਕ ਹੋਣਗੇ ਜੋ ਨਿਊਜ਼ੀਲੈਂਡ ਦੇ ਵੱਧ ਤੋਂ ਵੱਧ ਸੰਭਵ ਫੀਸਦੀ ਤੋਂ ਕੁਝ ਜ਼ਿਆਦਾ ਹੋਣਗੇ। ਭਾਰਤ ਜੇਕਰ ਇੰਗਲੈਂਡ ਨੂੰ 5-0 ਨਾਲ ਹਰਾਉਂਦਾ ਹੈ ਅਤੇ ਆਸਟਰੇਲੀਆ ਤੋਂ 0-2 ਨਾਲ ਹਾਰ ਜਾਂਦਾ ਹੈ ਤਾਂ ਉਸ ਦੇ 500 ਅੰਕ ਜਾਂ 69.44 ਫੀਸਦੀ ਅੰਕ ਹੋਣਗੇ। ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਨਿਊਜ਼ੀਲੈਂਡ ਆਪਣੇ ਵਤਨ 'ਚ 240 ਅੰਕ ਹਾਸਲ ਕਰ ਲੈਂਦਾ ਹੈ ਤਾਂ ਆਸਟਰੇਲੀਆ 'ਚ ਦੋ ਡਰਾਅ ਵੀ ਭਾਰਤ ਲਈ ਢੁਕਵੇਂ ਨਹੀਂ ਹੋਣਗੇ। ਹੋਰਨਾਂ ਟੀਮਾਂ 'ਚ ਨਿਊਜ਼ੀਲੈਂਡ ਦੀ ਟੀਮ ਸਭ ਤੋਂ ਜ਼ਿਆਦਾ ਫਾਇਦੇ ਦੀ ਸਥਿਤੀ 'ਚ ਹੈ।

ਜੇਕਰ ਟੀਮ ਵੈਸਟਇੰਡੀਜ਼ ਅਤੇ ਪਾਕਿਸਤਾਨ ਦੇ ਖਿਲਾਫ ਘਰੇਲੂ ਸੀਰੀਜ਼ 'ਚ ਕਲੀਨ ਸਵੀਪ ਕਰਦੀ ਹੈ ਤਾਂ ਉਸ ਦੇ 420 ਅੰਕ ਹੋ ਜਾਣਗੇ ਜੋ 70 ਫੀਸਦੀ ਅੰਕ ਹੁੰਦੇ ਹਨ ਅਤੇ ਟੀਮ ਚੋਟੀ ਦੀਆਂ 2 'ਚ ਜਗ੍ਹਾ ਬਣਾਉਂਦੇ ਹੋਏ ਫਾਈਨਲ ਖੇਡੇਗੀ। ਭਾਰਤ ਨੂੰ ਆਸਟਰੇਲੀਆ ਨਾਲ ਚਾਰ ਟੈਸਟ ਖੇਡਣੇ ਹਨ ਜਦਕਿ ਪੰਜ ਟੈਸਟ ਲਈ ਇੰਗਲੈਂਡ ਦੀ ਮੇਜ਼ਬਾਨੀ ਕਰਨੀ ਹੈ ਅਤੇ ਦੋ ਸੀਰੀਜ਼ ਤੋਂ ਡਬਲਿਊ. ਟੀ. ਸੀ. ਦੇ ਫਾਈਨਲ 'ਚ ਜਗ੍ਹਾ ਬਣਾਉਣ ਵਾਲੀਆਂ ਟੀਮਾਂ ਦਾ ਫੈਸਲਾ ਹੋਵੇਗਾ। ਭਾਰਤ ਨੇ ਅਜੇ ਤਕ ਚਾਰ ਸੀਰੀਜ਼ ਖੇਡੀਆਂ ਹਨ ਅਤੇ 360 ਅੰਕਾਂ ਦੇ ਨਾਲ ਚੋਟੀ 'ਤੇ ਚਲ ਰਿਹਾ ਹੈ। ਇਸ ਤੋਂ ਬਾਅਦ ਆਸਟੇਰਲੀਆ (296) ਅਤੇ ਇੰਗਲੈਂਡ (292) ਦਾ ਨੰਬਰ ਆਉਂਦਾ ਹੈ।


Tarsem Singh

Content Editor

Related News