ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਬੈਲਜੀਅਮ ਨੂੰ ਹਰਾਇਆ

07/18/2018 2:28:14 PM

ਐਂਟਵਰਪ— ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਇੱਥੇ 6 ਦੇਸ਼ਾਂ ਦੇ ਅੰਡਰ-23 ਟੂਰਨਾਮੈਂਟ 'ਚ ਬੈਲਜੀਅਮ ਨੂੰ 2-0 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ। ਹਾਕੀ ਇੰਡੀਆ ਦੇ ਬਿਆਨ ਦੇ ਮੁਤਾਬਕ ਭਾਰਤ ਵੱਲੋਂ ਸੰਗੀਤਾ ਕੁਮਾਰੀ (36ਵੇਂ ਮਿੰਟ) ਅਤੇ ਸਲੀਮਾ ਟੇਟੇ (42ਵੇਂ ਮਿੰਟ) ਨੇ ਗੋਲ ਦਾਗੇ। ਭਾਰਤ ਨੇ ਆਪਣੇ ਪਹਿਲੇ ਮੈਚ 'ਚ ਆਇਰਲੈਂਡ ਨੂੰ 4-1 ਨਾਲ ਹਰਾਉਣ ਦੇ ਬਾਅਦ ਦੂਜੇ ਮੈਚ 'ਚ ਗ੍ਰੇਟ ਬ੍ਰਿਟੇਨ ਨੂੰ 1-0 ਨਾਲ ਹਰਾਇਆ ਸੀ। ਮੰਗਲਵਾਰ ਦੀ ਰਾਤ ਨੂੰ ਪ੍ਰੀਤੀ ਦੁਬੇ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਤੀਜੀ ਜਿੱਤ ਦਰਜ ਕੀਤੀ। 

ਪਹਿਲੇ ਅਤੇ ਦੂਜੇ ਕੁਆਰਟਰ 'ਚ ਕੋਈ ਵੀ ਟੀਮ ਗੋਲ ਨਹੀਂ ਦਾਗ ਸਕੀ। ਭਾਰਤ ਅੰਤ 'ਚ ਤੀਜੇ ਕੁਆਰਟਰ 'ਚ ਬੈਲਜੀਅਮ ਦੇ ਡਿਫੈਂਸ 'ਚ ਸੰਨ੍ਹ ਲਾਉਣ 'ਚ ਸਫਲ ਰਿਹਾ ਅਤੇ ਟੀਮ ਨੇ 36ਵੇਂ ਮਿੰਟ 'ਚ ਸੰਗੀਤਾ ਦੇ ਗੋਲ ਦੀ ਬਦੌਲਤ ਬੜ੍ਹਤ ਬਣਾਈ। ਸਲੀਮਾ ਨੇ 42ਵੇਂ ਮਿੰਟ 'ਚ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਭਾਰਤ ਦੀ ਬੜ੍ਹਤ ਨੂੰ ਦੁਗਣਾ ਕਰ ਦਿੱਤਾ। ਭਾਰਤੀ ਟੀਮ ਨੇ ਅੰਤਿਮ ਕੁਆਰਟਰ 'ਚ ਵੀ ਬੈਲਜੀਅਮ ਨੂੰ ਗੋਲ ਤੋਂ ਮਹਿਰੂਮ ਰਖਦੇ ਹੋਏ ਜਿੱਤ ਦਰਜ ਕੀਤੀ। ਭਾਰਤੀ ਟੀਮ ਆਪਣੇ ਚੌਥੇ ਮੈਚ 'ਚ ਕੈਨੇਡਾ ਨਾਲ ਭਿੜੇਗੀ।