ਜਾਣੋ ਭਾਰਤ-ਵੈਸਟਇੰਡੀਜ਼ ਵਿਚਾਲੇ ਅਜੇ ਤਕ ਖੇਡੇ ਗਏ ਟੈਸਟ ਮੈਚਾਂ ਦੇ ਦਿਲਚਸਪ ਅੰਕੜੇ

08/22/2019 11:27:43 AM

ਸਪੋਰਟਸ ਡੈਸਕ— ਭਾਰਤ-ਵੈਸਟਇੰਡੀਜ਼ ਵਿਚਾਲੇ ਦੋ ਟੈਸਟ ਦੀ ਸੀਰੀਜ਼ ਦਾ ਪਹਿਲਾ ਮੈਚ ਵੀਰਵਾਰ ਤੋਂ ਐਂਟੀਗੁਆ 'ਚ ਖੇਡਿਆ ਜਾਵੇਗਾ। ਭਾਰਤੀ ਟੀਮ ਵੈਸਟਇੰਡੀਜ਼ ਖਿਲਾਫ 17 ਸਾਲਾਂ ਤੋਂ ਨਹੀਂ ਹਾਰੀ ਹੈ। ਉਸ ਨੂੰ ਪਿਛਲੀ ਹਾਰ 2002 'ਚ ਜਮੈਕਾ 'ਚ ਮਿਲੀ ਸੀ। ਉਦੋਂ ਤੋਂ ਦੋਹਾਂ ਟੀਮਾਂ ਵਿਚਾਲੇ 21 ਮੈਚ ਖੇਡੇ ਗਏ ਹਨ। ਇਸ ਦੌਰਾਨ ਭਾਰਤੀ ਟੀਮ 12 ਮੈਚ ਜਿੱਤੀ। 9 ਮੁਕਾਬਲੇ ਡਰਾਅ ਰਹੇ। ਭਾਰਤ ਨੇ ਪਿਛਲੀ ਸੀਰੀਜ਼ 'ਚ ਵੈਸਟਇੰਡੀਜ਼ ਨੂੰ 2-0 ਨਾਲ ਹਰਾਇਆ ਸੀ। ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤੀ ਟੀਮ 47ਵਾਂ ਟੈਸਟ ਖੇਡੇਗੀ। ਇਸ ਦੌਰਾਨ 46 ਮੈਚਾਂ 'ਚੋਂ ਭਾਰਤ ਨੂੰ 26 ਟੈਸਟ 'ਚ ਜਿੱਤ ਮਿਲੀ। ਭਾਰਤ ਜੇਕਰ ਇਹ ਮੈਚ ਜਿੱਤ ਲੈਂਦਾ ਹੈ ਤਾਂ ਕੋਹਲੀ ਸਾਂਝੇ ਤੌਰ 'ਤੇ ਭਾਰਤ ਦੇ ਸਭ ਤੋਂ ਸਫਲ ਕਪਤਾਨ ਬਣ ਜਾਣਗੇ। ਧੋਨੀ ਦੀ ਕਪਤਾਨੀ 'ਚ ਭਾਰਤੀ ਟੀਮ 60 'ਚੋਂ 26 ਟੈਸਟ ਜਿੱਤੀ ਸੀ।

ਆਓ ਜਾਣਦੇ ਹਾਂ ਭਾਰਤ-ਵਿੰਡੀਜ਼ ਵਿਚਾਲੇ ਹੋਏ ਟੈਸਟ ਮੈਚਾਂ ਦੇ ਦਿਲਚਸਪ ਅੰਕੜਿਆਂ ਬਾਰੇ :-
1. ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਹੁਣ ਤਕ 96 ਟੈਸਟ ਮੈਚ ਖੇਡੇ ਗਏ ਹਨ। ਇਨ੍ਹਾਂ 'ਚੋਂ 20 'ਚ ਭਾਰਤ ਜਿੱਤਿਆ ਹੈ। ਵੈਸਟਇੰਡੀਜ਼ ਨੇ 30 ਮੈਚਾਂ 'ਚ ਜਿੱਤ ਦਰਜ ਕੀਤੀ ਹੈ। 46 ਮੈਚ ਡਰਾਅ ਰਹੇ। 
2. ਦੋਹਾਂ ਟੀਮਾਂ ਵਿਚਾਲੇ ਵੈਸਟਇੰਡੀਜ਼ 'ਚ 49 ਟੈਸਟ ਮੈਚ ਖੇਡੇ ਗਏ ਹਨ। ਇਨ੍ਹਾਂ 49 ਮੈਚਾਂ 'ਚੋਂ ਭਾਰਤ 7 ਮੈਚਾਂ 'ਚ ਜਿੱਤਿਆ ਹੈ, ਵੈਸਟਇੰਡੀਜ਼ 16 ਮੈਚ ਜਿੱਤਿਆ ਹੈ। 26 ਮੈਚ ਡਰਾਅ ਰਹੇ ਹਨ।
3. ਵੈਸਟਇੰਡੀਜ਼ ਦੀ ਟੀਮ ਭਾਰਤ ਖਿਲਾਫ ਪਿਛਲੇ 21 ਟੈਸਟ 'ਚ ਨਹੀਂ ਜਿੱਤੀ।

ਇਸ ਟੈਸਟ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ 2 ਪ੍ਰਮੁੱਖ ਫੈਕਟਰ :-


1. ਮੌਸਮ ਦਾ ਮਿਜਾਜ਼ : ਐਂਟੀਗੁਆ 'ਚ ਮੈਚ ਦੇ ਦੌਰਾਨ ਬੱਦਲ ਛਾਏ ਰਹਿਣਗੇ ਅਤੇ ਇਸ ਦੌਰਾਨ ਮੀਂਹ ਵੀ ਪੈ ਸਕਦਾ ਹੈ।
2. ਪਿੱਚ ਦੀ ਸਥਿਤੀ : ਇੱਥੇ ਦੀ ਪਿੱਚ ਤੋਂ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਦੀ ਹੈ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰੇਗੀ। ਇਸ ਮੈਦਾਨ 'ਤੇ ਖੇਡੇ ਗਏ 7 ਮੈਚਾਂ 'ਚ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ 3 ਵਾਰ ਜਿੱਤੀ। 3 ਮੈਚ ਡਰਾਅ ਰਹੇ।

Tarsem Singh

This news is Content Editor Tarsem Singh