ਭਾਰਤ ਨੇ ਤਿੰਨ ਦੇਸ਼ਾਂ ਦੇ ਮਹਿਲਾ ਜੂਨੀਅਰ ਹਾਕੀ ਟੂਰਨਾਮੈਂਟ ''ਚ ਨਿਊਜ਼ੀਲੈਂਡ ਨੂੰ ਹਰਾਇਆ

12/07/2019 2:40:01 PM

ਕੈਨਬਰਾ— ਸ਼ਰਮਿਲਾ ਦੇਵੀ ਦੇ ਦੋ ਗੋਲ ਦੀ ਮਦਦ ਨਾਲ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਤਿੰਨ ਦੇਸ਼ਾਂ ਦੇ ਟੂਰਨਾਮੈਂਟ 'ਚ ਆਪਣੇ ਤੀਜੇ ਮੈਚ 'ਚ ਨਿਊਜ਼ੀਲੈਂਡ ਨੂੰ 4-1 ਨਾਲ ਹਰਾਇਆ। ਨਿਊਜ਼ੀਲੈਂਡ ਲਈ ਓਲੀਵੀਆ ਸ਼ੇਨੋਨ ਨੇ ਚੌਥੇ ਮਿੰਟ 'ਚ ਹੀ ਗੋਲ ਦਾਗ ਦਿੱਤਾ। ਸ਼ਰਮਿਲਾ ਨੇ 12ਵੇਂ ਅਤੇ 43ਵੇਂ ਮਿੰਟ 'ਚ ਗੋਲ ਕੀਤੇ ਜਦਕਿ ਬਿਊਟੀ ਹੁੰਗਡੁੰਗ ਨੇ 27ਵੇਂ ਅਤੇ ਲਾਲਰਿੰਡੀਕੀ ਨੇ 48ਵੇਂ ਮਿੰਟ 'ਚ ਗੋਲ ਦਾਗੇ। ਭਾਰਤ ਨੇ ਚੌਥੇ ਹੀ ਮਿੰਟ 'ਚ ਪੈਨਲਟੀ ਕਾਰਨਰ ਗੁਆਇਆ ਜਿਸ 'ਤੇ ਨਿਊਜ਼ੀਲੈਂਡ ਲਈ ਓਲੀਵੀਆ ਨੇ ਗੋਲ ਕੀਤਾ।

ਭਾਰਤ ਨੇ ਪਹਿਲੇ ਹੀ ਓਵਰ 'ਚ ਵਾਪਸੀ ਕੀਤੀ ਅਤੇ ਸ਼ਰਮਿਲਾ ਦੇ ਗੋਲ ਦੇ ਦਮ 'ਤੇ ਬਰਾਬਰੀ ਕਰ ਲਈ। ਦੂਜੇ ਕੁਆਰਟਰ 'ਚ ਦੋਵੇਂ ਟੀਮਾਂ ਨੂੰ ਕਈ ਮੌਕੇ ਮਿਲੇ ਪਰ ਕੋਈ ਵੀ ਟੀਮ ਇਸ ਦਾ ਲਾਹਾ ਨਾ ਲੈ ਸਕੀ। ਭਾਰਤ ਨੇ 27ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਗੋਲ ਕੀਤਾ। ਭਾਰਤੀ ਫਾਰਵਰਡ ਬਿਊਟੀ ਨੇ ਇਹ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ। ਦੂਜੇ ਪਾਸੇ ਭਾਰਤ ਦੀ ਬਿਚੂ ਦੇਵੀ ਖਾਰੀਬਮ ਨੇ ਕੀਵੀ ਹਮਲਿਆਂ ਨੂੰ ਅਸਫਲ ਕਰ ਦਿੱਤਾ। ਤੀਜੇ ਕੁਆਰਟਰ 'ਚ ਭਾਰਤ ਲਈ ਸ਼ਰਮਿਲਾ ਨੇ ਦੂਜਾ ਗੋਲ ਕੀਤਾ ਅਤੇ 48ਵੇਂ ਮਿੰਟ 'ਚ ਮਿਲੇ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਭਾਰਤ ਦਾ ਵਾਧਾ 4-1 ਕਰ ਲਿਆ ਜੋ ਅਖੀਰ ਤਕ ਕਾਇਮ ਰਿਹਾ। ਹੁਣ ਭਾਰਤ ਟੀਮ ਐਤਵਾਰ ਨੂੰ ਆਸਟਰੇਲੀਆ ਨਾਲ ਚੌਥਾ ਅਤੇ ਆਖਰੀ ਮੈਚ ਖੇਡੇਗੀ।

Tarsem Singh

This news is Content Editor Tarsem Singh